ਆਸਟਰੇਲੀਆ ਵਿੱਚ ਚਿੱਟੇ ਦੀ ਵਰਤੋਂ ਰਿਕਾਰਡ ਪੱਧਰ ’ਤੇ
ਆਸਟਰੇਲੀਆ ਵਿੱਚ ਨੌਜਵਾਨ ਪੀੜ੍ਹੀ ਕੋਕੀਨ (ਚਿੱਟੇ) ਦੀ ਸਭ ਤੋਂ ਵੱਧ ਮਾਰ ਝੱਲ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ 18 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਪਿਛਲੇ ਸਾਲ ਚਿੱਟੇ ਦੀ ਵਰਤੋਂ 11.3 ਫ਼ੀਸਦੀ ਤੱਕ ਪਹੁੰਚ ਗਈ ਸੀ, ਜੋ 2001 ਤੋਂ ਬਾਅਦ ਸਭ...
Advertisement
ਆਸਟਰੇਲੀਆ ਵਿੱਚ ਨੌਜਵਾਨ ਪੀੜ੍ਹੀ ਕੋਕੀਨ (ਚਿੱਟੇ) ਦੀ ਸਭ ਤੋਂ ਵੱਧ ਮਾਰ ਝੱਲ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ 18 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਪਿਛਲੇ ਸਾਲ ਚਿੱਟੇ ਦੀ ਵਰਤੋਂ 11.3 ਫ਼ੀਸਦੀ ਤੱਕ ਪਹੁੰਚ ਗਈ ਸੀ, ਜੋ 2001 ਤੋਂ ਬਾਅਦ ਸਭ ਤੋਂ ਵੱਧ ਹੈ। ਗੰਭੀਰ ਸਥਿਤੀ ਇਹ ਹੈ ਕਿ ਆਸਟਰੇਲੀਆ ਵਿੱਚ ਹੁਣ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਸੜਕ ਹਾਦਸਿਆਂ ਤੋਂ ਵੀ ਵਧ ਗਈਆਂ ਹਨ। ਆਸਟਰੇਲਿਆਈ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ (ਏ ਆਈ ਐੱਚ ਡਬਲਿਊ) ਦੇ ਸਰਵੇਖਣ ਮੁਤਾਬਕ ਪਿਛਲੇ ਦਹਾਕੇ ਵਿੱਚ ਨੌਜਵਾਨਾਂ ਵਿੱਚ ਕੋਕੀਨ ਦੀ ਵਰਤੋਂ ਦੁੱਗਣੀ ਹੋ ਗਈ ਹੈ। ਨੌਜਵਾਨ ਲੜਕੀਆਂ ਵਿੱਚ ਨਸ਼ੇ ਦਾ ਰੁਝਾਨ ਲੜਕਿਆਂ ਨਾਲੋਂ ਵੀ ਤੇਜ਼ੀ ਨਾਲ ਵਧਿਆ ਹੈ, ਜੋ 8 ਫ਼ੀਸਦੀ ਤੋਂ ਵਧ ਕੇ ਸਿੱਧਾ 11.9 ਫ਼ੀਸਦੀ ਹੋ ਗਿਆ ਹੈ। ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਦੀ ਰਿਪੋਰਟ ਦੱਸਦੀ ਹੈ ਕਿ ਅਗਸਤ 2023 ਤੋਂ 2024 ਤੱਕ ਦੇਸ਼ ਵਿੱਚ 22.2 ਟਨ ਮਿਥਾਈਲਐਮਫੇਟਾਮਾਈਨ, ਕੋਕੀਨ ਤੇ ਹੈਰੋਇਨ ਦੀ ਖਪਤ ਕੀਤੀ ਗਈ, ਜੋ ਪਿਛਲੇ ਸਾਲ ਨਾਲੋਂ 34 ਫ਼ੀਸਦੀ ਵੱਧ ਹੈ।
Advertisement
Advertisement
×

