DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Video: ਡੋਨਲਡ ਟਰੰਪ ਤੁਰੇ ਭਾਰਤੀ ਲੋਕ ਲੁਭਾਊ ਸਿਆਸਤ ਦੇ ਰਾਹ

ਫ਼ਰੀ ਦੀਆਂ ਰਿਉੜੀਆਂ ਅਮਰੀਕਾ ਤੱਕ ਪਹੁੰਚੀਆਂ: ਕੇਜਰੀਵਾਲ
  • fb
  • twitter
  • whatsapp
  • whatsapp
featured-img featured-img
Photo Trumph/X
Advertisement

ਪੰਜਾਬੀ ਟ੍ਰਿਬਊਨ ਵੈੱਬ ਡੈੱਸਕ

ਚੰਡੀਗੜ੍ਹ, 11 ਅਕਤੂਬਰ

Advertisement

US Elections: ਭਾਰਤ ਵਾਂਗ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਵੀ ਬਿਜਲੀ ਦਾ ਮੁੱਦਾ ਉੱਠਣ ਲੱਗਿਆ ਹੈ, ਜਿਸਦੇ ਚਲਦਿਆਂ ਉਥੋਂ ਦੇ ਆਗੂ ਹੁਣ ਭਾਰਤੀ ਲੋਕ ਲੁਭਾਊ ਸਿਆਸਤ ਦੇ ਦਾਅ ਪੇਚ ਵਰਤਣ ਲੱਗੇ ਹਨ। ਅਮਰੀਕਾ (US Elections) ਵਿਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ (Donald Trump) ਨੇ ਲੋਕਾਂ ਨਾਲ ਇਸੇ ਤਰ੍ਹਾਂ ਦਾ ਇਕ ਵੱਡਾ ਵਾਅਦਾ ਕੀਤਾ ਹੈ।

ਉਨ੍ਹਾਂ ਆਪਣੇ ‘ਐਕਸ’ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ 12 ਮਹੀਨਿਆਂ ਦੇ ਅੰਦਰ ਅੰਦਰ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰ ਦੇਣਗੇ।

ਆਪਣੀ ਯੋਜਨਾ ਦੇ ਮੁੱਖ ਨੁਕਤੇ ਦੱਸਦਿਆਂ ਟਰੰਪ (Donald Trump) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਵਿਚ ਬਿਜਲੀ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰੇਗੀ। ਉਨ੍ਹਾਂ ਅਨੁਸਾਰ ਇਹ ਕਦਮ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਅਮਰੀਕਾ ਅਤੇ ਖਾਸ ਕਰਕੇ ਮਿਸ਼ੀਗਨ ਨੂੰ ਦੁਨੀਆ ਵਿੱਚ ਫੈਕਟਰੀਆਂ ਅਤੇ ਉਦਯੋਗਾਂ ਲਈ ਸਭ ਤੋਂ ਆਕਰਸ਼ਕ ਸਥਾਨ ਬਣਾਇਆ ਜਾਵੇਗਾ।

ਟਰੰਪ (Donald Trump) ਦਾ ਇਹ ਵੀ ਮੰਨਣਾ ਹੈ ਕਿ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਨਾਲ ਮਹਿੰਗਾਈ ਘਟੇਗੀ। ਉਸ ਦੀ ਨੀਤੀ ਊਰਜਾ ਖੇਤਰ ’ਤੇ ਕੇਂਦਰਿਤ ਹੈ, ਜਿਸ ਨਾਲ ਉਤਪਾਦਨ ਦੀ ਲਾਗਤ ਘਟੇਗੀ ਅਤੇ ਖਪਤਕਾਰ ਵਸਤੂਆਂ ਦੀਆਂ ਕੀਮਤਾਂ ਵੀ ਘਟ ਜਾਣਗੀਆਂ।

ਟਰੰਪ ਨੇ ਅਮਰੀਕਾ ਅਤੇ ਮਿਸ਼ੀਗਨ ਨੂੰ ਖਾਸ ਤੌਰ 'ਤੇ ਉਦਯੋਗਾਂ ਅਤੇ ਫੈਕਟਰੀਆਂ ਲਈ ਸਭ ਤੋਂ ਆਕਰਸ਼ਕ ਸਥਾਨ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਊਰਜਾ ਦੀਆਂ ਕੀਮਤਾਂ ਘਟਾਉਣ ਅਤੇ ਬਿਜਲੀ ਸਮਰੱਥਾ ਵਧਾਉਣ ਨਾਲ ਉਦਯੋਗਾਂ ਨੂੰ ਸਸਤੀ ਊਰਜਾ ਮਿਲੇਗੀ, ਜਿਸ ਨਾਲ ਅਮਰੀਕਾ ਵਿੱਚ ਰੁਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਫਰੀ ਦੀਆਂ ਰਿਉੜੀਆਂ ਅਮਰੀਕਾ ਤੱਕ ਪਹੁੰਚੀਆਂ: ਕੇਜਰੀਵਾਲ

ਟਰੰਪ ਵੱਲੋਂ ਬਿਜਲੀ ਦੀਆਂ ਦਰਾਂ 50 ਫ਼ੀਸਦੀ ਘੱਟ ਕੀਤੇ ਜਾਣ ਬਾਰੇ ਪਾਈ ‘ਐਕਸ’ ਵੀਡੀਓ ਨੂੰ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ ਕਿ ਫਰੀ ਦੀਆਂ ਰਿਉੜੀਆਂ ਅਮਰੀਕਾ ਤੱਕ ਪੁੱਜ ਗਈਆਂ ਹਨ।

ਜ਼ਿਕਰਯੋਗ ਹੈ ਕਿ ਬੀਤੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਸਮੇਂ ਦੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀ ਸਹੁਲਤਾਂ ਨੂੰ ‘ਮੁਫ਼ਤ ਦੀਆਂ ਰਿਉੜੀਆਂ’ ਕਹਿ ਕੇ ਤਨਜ਼ ਕਸਿਆ ਸੀ। ਮੋਦੀ ਨੇ ਰਿਉੜੀ ਕਲਚਰ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਜਦੋਂ ਟੈਕਸ ਪੇਅਰ ਦੇਖਦਾ ਹੈ ਕਿ ਉਸ ਤੋਂ ਵਸੂਲੇ ਗਏ ਪੈਸਿਆਂ ਤੋਂ ਮੁਫ਼ਤ ਦੀਆਂ ਰਿਉੜੀਆਂ ਵੰਡੀਆਂ ਜਾ ਰਹੀਆਂ ਹਨ ਤਾਂ ਉਹ ਦੁਖੀ ਹੁੰਦਾ ਹੈ।

Advertisement
×