DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੈਟੀਕਨ ਵਰਕਰਾਂ ਨੇ ਸਿਸਟਿਨ ਚੈਪਲ ’ਚ ਸਟੋਵ ਲਗਾਇਆ

ਪੋਪ ਦੀ ਚੋਣ ਲਈ ਹੋਣ ਵਾਲੇ ਸੰਮੇਲਨ ਦੌਰਾਨ ਸਾੜੇ ਜਾਣਗੇ ਬੈਲੇਟ
  • fb
  • twitter
  • whatsapp
  • whatsapp
featured-img featured-img
ਵੈਟੀਕਨ ਵਿੱਚ ਸਿਸਟਿਨ ਚੈਪਲ ’ਚ ਸਟੋਵ ਲਗਾਉਂਦੇ ਹੋਏ ਵਰਕਰ। -ਫੋਟੋ: ਰਾਇਟਰਜ਼
Advertisement

ਵੈਟੀਕਨ ਸਿਟੀ, 3 ਮਈ

ਵੈਟੀਕਨ ਵਰਕਰਾਂ ਨੇ ਅੱਜ ਸਿਸਟਿਨ ਚੈਪਲ ਵਿੱਚ ਸਾਧਾਰਨ ਸਟੋਵ ਲਗਾਇਆ, ਜਿੱਥੇ ਨਵੇਂ ਪੋਪ ਦੀ ਚੋਣ ਵਾਸਤੇ ਆਗਾਮੀ ਸੰਮੇਲਨ ਦੌਰਾਨ ਬੈਲੇਟ ਸਾੜੇ ਜਾਣਗੇ, ਕਿਉਂਕਿ ਬਾਹਰ ਇਸ ਗੱਲ ਨੂੰ ਜਾਨਣ ਲਈ ਲੋਕ ਕਾਫੀ ਕਾਹਲੇ ਹਨ ਕਿ ਕਾਰਡੀਨਲਜ਼ ’ਚੋਂ ਦੌੜ ਵਿੱਚ ਕੌਣ ਅੱਗੇ ਹੈ।

Advertisement

ਹੋਲੀ ਸੀ ਨੇ 7 ਮਈ ਦੇ ਸੰਮੇਲਨ ਦੀਆਂ ਤਿਆਰੀਆਂ ਦਾ ਇਕ ਵੀਡੀਓ ਅੱਜ ਜਾਰੀ ਕੀਤਾ, ਜਿਸ ਵਿੱਚ ਵਰਕਰਾਂ ਨੂੰ ਸਟੋਵ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਫੁਟੇਜ ਵਿੱਚ ਵਰਕਰਾਂ ਨੂੰ ਸਾਧਾਰਨ ਲੱਕੜ ਦੇ ਮੇਜ਼ਾਂ ਨੂੰ ਲਾਈਨ ਵਿੱਚ ਲਗਾਉਂਦੇ ਹੋਏ ਦਿਖਾਇਆ ਗਿਆ ਹੈ, ਜਿੱਥੇ ਕਾਰਡੀਨਲ ਬੁੱਧਵਾਰ ਨੂੰ ਬੈਠ ਕੇ ਆਪਣੀ ਵੋਟ ਪਾਉਣਗੇ। ਇਹ ਸਾਰੀਆਂ ਤਿਆਰੀਆਂ ਇਤਿਹਾਸ ਦੇ ਪਹਿਲੇ ਲਾਤੀਨੀ ਅਮਰੀਕੀ ਪੋਪ ਫਰਾਂਸਿਸ ਦੇ ਜਾਨਸ਼ੀਨ ਦੀ ਚੋਣ ਕਰਨ ਲਈ ਹੋਣ ਸਬੰਧੀ ਸੰਮੇਲਨ ਲਈ ਹੋ ਰਹੀਆਂ ਹਨ। 21 ਅਪਰੈਲ ਨੂੰ 88 ਸਾਲ ਦੀ ਉਮਰ ਵਿੱਚ ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਸੀ। ਵੈਟੀਕਨ ਦੇ ਤਰਜਮਾਨ ਮੈਤੀਓ ਬਰੂਨੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪ੍ਰਮੁੱਖ ਉਮੀਦਵਾਰਾਂ ’ਚੋਂ ਕਾਰਡੀਨਲ ਪਿਏਤਰੋ ਪਰੋਲਿਨ ਨੂੰ ਹਫ਼ਤੇ ਦੇ ਸ਼ੁਰੂ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਹੋਈਆਂ ਸਨ, ਜਿਸ ਵਾਸਤੇ ਉਨ੍ਹਾਂ ਨੂੰ ਇਲਾਜ ਵੱਲ ਧਿਆਨ ਦੇਣ ਦੀ ਲੋੜ ਹੈ। -ਏਪੀ

ਸੰਮੇਲਨ ਵਿੱਚ ਕੀ ਹੁੰਦਾ ਹੈ?

ਬੁੱਧਵਾਰ ਨੂੰ ਸਵੇਰੇ ਸੇਂਟ ਪੀਟਰਜ਼ ਬੈਸਿਲਿਕਾ ਵਿੱਚ ਕਾਰਡੀਨਲ ਕਾਲਜ ਦੇ ਡੀਨ ਕਾਰਡੀਨਲ ਜਿਓਵਾਨੀ ਬੈਟਿਸਟਾ ਰੀ ਵੱਲੋਂ ਕਰਵਾਏ ਜਾਣ ਵਾਲੇ ਇਕ ਮਾਸ ਨਾਲ ਸ਼ੁਰੂ ਹੋਵੇਗੀ। ਉਪਰੰਡ ਕਾਰਡੀਨਲ ਇਲੈਕਟਰਜ਼ ਨੂੰ ਬਾਕੀ ਦੁਨੀਆ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਦੁਪਹਿਰ ਵੇਲੇ, ਉਹ ਸਿਸਟਿਨ ਚੈਪਲ ਵਿੱਚ ਦਾਖ਼ਲ ਹੋਣਗੇ ਅਤੇ ਆਪਣਾ ਪਹਿਲਾ ਵੋਟ ਪਾਉਣ ਤੋਂ ਪਹਿਲਾਂ ਸਹੁੰ ਚੁੱਕਣਗੇ। ਜੇ ਕੋਈ ਵੀ ਉਮੀਦਵਾਰ ਪਹਿਲੇ ਬੈਲਟ ’ਤੇ ਲੋੜੀਂਦੇ ਦੋ-ਤਿਹਾਈ ਬਹੁਮਤ ਜਾਂ 89 ਵੋਟਾਂ ਤੱਕ ਨਹੀਂ ਪੁੱਜਦਾ ਹੈ ਤਾਂ ਕਾਗਜ਼ਾਤ ਸਾੜ ਦਿੱਤੇ ਜਾਣਗੇ ਅਤੇ ਕਾਲਾ ਧੂੰਆਂ ਦੁਨੀਆ ਨੂੰ ਸੰਕੇਤ ਦੇਵੇਗਾ ਕਿ ਪੋਪ ਨਹੀਂ ਚੁਣਿਆ ਗਿਆ, ਜੇ ਕੋਈ ਪੋਪ ਚੁਣਿਆ ਜਾਂਦਾ ਹੈ ਤਾਂ ਬੈਲੇਟ ਵਿੱਚ ਪੋਟਾਸ਼ੀਅਮ ਕਲੋਰੇਟ, ਲੈਕਟੋਜ਼ ਤੇ ਕਲੋਰੋਫਾਰਮ ਰੇਜ਼ਿਨ ਮਿਲਾ ਕੇ ਸਫੈਦ ਧੂੰਆਂ ਪੈਦਾ ਕੀਤਾ ਜਾਂਦਾ ਹੈ।

Advertisement
×