ਅਮਰੀਕਾ: ‘ਸਨੈਪ’ ਰੋਕਣ ਵਾਲੇ ਹੁਕਮ ਦੀ ਮਿਆਦ ਵਧੀ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਐੱਸ ਐੱਨ ਏ ਪੀ (ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ) ਦੇ ਪੂਰੇ ਭੁਗਤਾਨ ਨੂੰ ਰੋਕਣ ਵਾਲੇ ਹੁਕਮ ਦੀ ਮਿਆਦ ਵਧਾ ਦਿੱਤੀ ਹੈ। ਇਹ ਫ਼ੈਸਲਾ ਉਦੋਂ ਕੀਤਾ ਗਿਆ ਜਦੋਂ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ’ਚ ਸ਼ੱਟਡਾਊਨ ਜਲਦੀ...
Advertisement
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਐੱਸ ਐੱਨ ਏ ਪੀ (ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ) ਦੇ ਪੂਰੇ ਭੁਗਤਾਨ ਨੂੰ ਰੋਕਣ ਵਾਲੇ ਹੁਕਮ ਦੀ ਮਿਆਦ ਵਧਾ ਦਿੱਤੀ ਹੈ। ਇਹ ਫ਼ੈਸਲਾ ਉਦੋਂ ਕੀਤਾ ਗਿਆ ਜਦੋਂ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ’ਚ ਸ਼ੱਟਡਾਊਨ ਜਲਦੀ ਹੀ ਖ਼ਤਮ ਹੋ ਸਕਦਾ ਹੈ ਅਤੇ ਭੋਜਨ ਸਹਾਇਤਾ ਭੁਗਤਾਨ ਮੁੜ ਸ਼ੁਰੂ ਹੋ ਸਕਦੇ ਹਨ। ਸੁਪਰੀਮ ਕੋਰਟ ਦੇ ਇਸ ਹੁਕਮ ਨਾਲ ਕੁਝ ਹੋਰ ਦਿਨਾਂ ਲਈ ਅਸਥਿਰਤਾ ਵਾਲੇ ਹਾਲਾਤ ਕਾਇਮ ਰਹਿ ਸਕਦੇ ਹਨ। ਜਿਹੜੇ ਸੂਬਿਆਂ ’ਚ ਪਰਿਵਾਰਾਂ ਨੂੰ ਖੁਆਉਣ ਲਈ ਲੋਕ ਐੱਸ ਐੱਨ ਏ ਪੀ ’ਤੇ ਨਿਰਭਰ ਕਰਦੇ ਹਨ, ਉਨ੍ਹਾਂ ਵਿੱਚੋਂ ਕੁਝ ’ਚ ਮਹੀਨੇ ਦੀ ਪੂਰੀ ਰਕਮ ਮਿਲ ਚੁੱਕੀ ਹੈ।
Advertisement
Advertisement
×

