US Shooting: ਅਮਰੀਕੀ ਸ਼ਹਿਰ ਫੀਨਿਕਸ ਦੇ ਰੈਸਟੋਰੈਂਟ ’ਚ ਗੋਲੀਬਾਰੀ ਵਿੱਚ 3 ਦੀ ਮੌਤ, 5 ਜ਼ਖਮੀ
9 people shot at restaurant in suburban Phoenix; police say
Advertisement
ਗਲੈਂਡੇਲ (ਅਮਰੀਕਾ), 5 ਮਈ
ਫੀਨਿਕਸ ਦੇ ਰੈਸਟੋਰੈਂਟ ’ਚ ਐਤਵਾਰ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਗਲੈਂਡੇਲ ਪੁਲੀਸ ਵਿਭਾਗ ਦੇ ਅਧਿਕਾਰੀ ਮੋਰੋਨੀ ਮੈਂਡੇਜ਼ ਨੇ ਦੱਸਿਆ ਕਿ ਪੁਲੀਸ ਨੂੰ ਐਲ ਕੈਮਰੋਨ ਗਿਗਾਂਟੇ ਮੈਰੀਸਕੋਸ ਐਂਡ ਸਟੀਕਹਾਊਸ ਵਿਖੇ ਸ਼ਾਮ 7:45 ਵਜੇ ਦੇ ਕਰੀਬ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ। ਕੇਪੀਐਚਓ-ਟੀਵੀ ਦੀ ਰਿਪੋਰਟ ਅਨੁਸਾਰ ਮੈਂਡੇਜ਼ ਨੇ ਕਿਹਾ ਕਿ ਤਿੰਨ ਵਿਅਕਤੀਆਂ ਦੀ ਮੌਤ ਸੱਟਾਂ ਕਾਰਨ ਹੋਈ ਅਤੇ ਪੰਜ ਹੋਰ ਗੋਲੀਆਂ ਜਾਂ ਛੱਰਿਆਂ ਨਾਲ ਜ਼ਖਮੀ ਹੋਏ।
Advertisement
ਮੈਂਡੇਜ਼ ਨੇ ਕਿਹਾ, ‘‘ਸਪੱਸ਼ਟ ਤੌਰ ’ਤੇ ਇੱਥੇ ਬਹੁਤ ਸਾਰੇ ਲੋਕ ਸਨ।" ਉਨ੍ਹਾਂ ਕਿਹਾ ਅਪੀਲ ਕੀਤੀ ਕਿ ਕਿਸੇ ਕੋਲ ਵੀ ਜਾਣਕਾਰੀ ਹੈ ਤਾਂ ਸਾਂਝੀ ਕਰੋ ਤਾਂ ਜੋ ਸਹੀ ਕਾਰਵਾਈ ਕੀਤੀ ਜਾ ਸਕੇ। ਪੁਲੀਸ ਦਾ ਮੰਨਣਾ ਹੈ ਕਿ ਇਕ ਤੋਂ ਵੱਧ ਸ਼ੂਟਰ ਸ਼ਾਮਲ ਸਨ। ਅਧਿਕਾਰੀ ਨੇ ਕਿਹਾ ਕਿ ਜਾਂਚਕਰਤਾਵਾਂ ਕੋਲ ਹਿਰਾਸਤ ਵਿਚ ਕੋਈ ਵੀ ਸ਼ੱਕੀ ਨਹੀਂ ਹੈ, ਪਰ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਪੀ
Advertisement
×