ਅਮਰੀਕਾ: ਸਿੱਖਿਆ ਵਿਭਾਗ ਦੇ 1400 ਮੁਲਾਜ਼ਮਾਂ ਦੀ ਛਾਂਟੀ ਲਈ ਰਾਹ ਪੱਧਰਾ
ਅਮਰੀਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਮੁੜ ਅੱਗੇ ਵਧਾਉਣ ਅਤੇ ਲਗਪਗ 1,400 ਕਰਮਚਾਰੀਆਂ ਨੂੰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਤਿੰਨ ਜੱਜਾਂ ਦੀ ਅਸਹਿਮਤੀ ਦੇ ਬਾਵਜੂਦ ਸੁਪਰੀਮ ਕੋਰਟ...
Advertisement
ਅਮਰੀਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਮੁੜ ਅੱਗੇ ਵਧਾਉਣ ਅਤੇ ਲਗਪਗ 1,400 ਕਰਮਚਾਰੀਆਂ ਨੂੰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਤਿੰਨ ਜੱਜਾਂ ਦੀ ਅਸਹਿਮਤੀ ਦੇ ਬਾਵਜੂਦ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬੋਸਟਨ ਦੇ ਜ਼ਿਲ੍ਹਾ ਜੱਜ ਮਯੋਂਗ ਜੌਨ ਦੇ ਉਸ ਹੁਕਮ ’ਤੇ ਰੋਕ ਲਾ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਕਰਮਚਾਰੀਆਂ ਦੀ ਛਾਂਟੀ ਰੱਦ ਕਰਦਿਆਂ ਇਸ ’ਤੇ ਅੰਤਰਿਮ ਰੋਕ ਲਗਾ ਦਿੱਤੀ ਸੀ ਅਤੇ ਟਰੰਪ ਦੀ ਯੋਜਨਾ ’ਤੇ ਸਵਾਲ ਉਠਾਏ ਸਨ। ਜੌਨ ਨੇ ਹੁਕਮ ਵਿੱਚ ਕਿਹਾ ਸੀ, ‘‘ਕਰਮਚਾਰੀਆਂ ਨੂੰ ਕੱਢੇ ਜਾਣ ਕਾਰਨ ਵਿਭਾਗ ਸੰਭਾਵੀ ਤੌਰ ’ਤੇ ਕਮਜ਼ੋਰ ਹੋ ਜਾਵੇਗਾ।’’ -ਏਪੀ
Advertisement
Advertisement