DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ: ਫ਼ਲਸਤੀਨ ਹਮਾਇਤੀ ਨੇ ‘ਪੈਟਰੋਲ ਬੰਬ’ ਸੁੱਟਿਆ, ਅੱਠ ਜ਼ਖ਼ਮੀ

ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਨਾਜ਼ੁਕ; ਹਮਲਾਵਰ ਨੂੰ ਹਿਰਾਸਤ ਵਿਚ ਲਿਆ
  • fb
  • twitter
  • whatsapp
  • whatsapp
featured-img featured-img
ਅਮਰੀਕੀ ਪੁਲੀਸ ਦੇ ਅਧਿਕਾਰੀ ਮਸ਼ਕੂਕ ਨੂੰ ਹਿਰਾਸਤ ’ਚ ਲੈਂਦੇ ਹੋਏ। -ਫੋਟੋ: ਰਾਇਟਰਜ਼
Advertisement

ਬੋਲਡਰ (ਅਮਰੀਕਾ), 2 ਜੂਨ

ਅਮਰੀਕਾ ਵਿਚ ਇਕ ਵਿਅਕਤੀ ਨੇ ‘ਫ਼ਲਸਤੀਨ ਨੂੰ ਆਜ਼ਾਦ ਕਰੋ’ ਦਾ ਨਾਅਰਾ ਲਾਉਂਦੇ ਹੋਏ ਗਾਜ਼ਾ ਵਿਚ ਇਜ਼ਰਾਇਲੀ ਬੰਦੀਆਂ ਵੱਲ ਧਿਆਨ ਖਿੱਚਣ ਲਈ ਇਕੱਤਰ ਹੋਏ ਸਮੂਹ ’ਤੇ ‘ਪੈਟਰੋਲ ਬੰਬ’ ਸੁੱਟਿਆ, ਜਿਸ ਵਿਚ ਅੱਠ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਮਸ਼ਕੂਕ ਦੀ ਪਛਾਣ 45 ਸਾਲਾ ਸਾਬਰੀ ਸੋਲੀਮਨ ਵਜੋਂ ਹੋਈ ਹੈ ਤੇ ਐੱਫਬੀਆਈ ਹਮਲੇ ਦੀ ਜਾਂਚ ਦਹਿਸ਼ਤੀ ਕਾਰਵਾਈ ਵਜੋਂ ਕਰ ਰਹੀ ਹੈ। ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਹ ਹਮਲਾ ਬੋਲਡਰ ਸ਼ਹਿਰ ਦੀ ਮਕਬੂਲ ਪਰਲ ਸਟਰੀਟ ਪੈਡੇਸਟਰਨ ਮਾਲ ਵਿਚ ਹੋਇਆ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਜੰਗ ਦੇ ਪਿਛੋਕੜ ਵਿਚ ਇਹ ਘਟਨਾ ਹੋਈ ਹੈ। ਇਸ ਜੰਗ ਨੇ ਆਲਮੀ ਤਣਾਅ ਵਧਾ ਦਿੱਤਾ ਹੈ ਤੇ ਇਸ ਕਰਕੇ ਅਮਰੀਕਾ ਵਿਚ ਯਹੂਦੀ ਵਿਰੋਧੀ ਹਿੰਸਾ ਵਿੱਚ ਵਾਧਾ ਹੋਇਆ ਹੈ।

Advertisement

ਇਸ ਘਟਨਾ ਤੋਂ ਇਕ ਹਫ਼ਤਾ ਪਹਿਲਾਂ ਵਾਸ਼ਿੰਗਟਨ ਵਿਚ ਯਹੂਦੀ ਅਜਾਇਬਘਰ ਦੇ ਬਾਹਰ ‘ਫਲਤਸੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਉਣ ਵਾਲੇ ਇਕ ਵਿਅਕਤੀ ’ਤੇ ਇਜ਼ਰਾਇਲੀ ਅੰਬੈਸੀ ਦੇ ਦੋ ਕਰਮੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਸੀ। ਐੱਫਬੀਆਈ ਦੇ ਡੈਨਵਰ ਖੇਤਰੀ ਦਫ਼ਤਰ (ਜਿਸ ਵਿਚ ਬੋਲਡਰ ਵੀ ਸ਼ਾਮਲ ਹੈ) ਦੇ ਇੰਚਾਰਜ ਵਿਸ਼ੇਸ਼ ਏਜੰਟ ਮਾਰਕ ਮਿਚਲੇਕ ਨੇ ਕਿਹਾ, ‘‘ਦੁੱਖ ਦੀ ਗੱਲ ਹੈ ਕਿ ਅਜਿਹੇ ਹਮਲੇ ਪੂਰੇ ਦੇਸ਼ ਵਿਚ ਆਮ ਹੁੰਦੇ ਜਾ ਰਹੇ ਹਨ। ਇਹ ਇਸ ਗੱਲ ਦੀ ਮਿਸਾਲ ਹੈ ਕਿ ਹਿੰਸਾ ਕਰਨ ਵਾਲੇ ਲੋਕ ਕਿਸ ਤਰ੍ਹਾਂ ਦੇਸ਼ ਭਰ ਵਿਚ ਲੋਕਾਂ ਨੂੰ ਡਰਾ ਰਹੇ ਹਨ।’’ -ਏਪੀ

Advertisement
×