ਅਮਰੀਕਾ: ਘਰ ’ਚ ਅੱਗ ਲੱਗੀ; ਚਾਰ ਬੱਚਿਆਂ ਸਣੇ ਛੇ ਦੀ ਮੌਤ
ਮੈਰੀਲੈਂਡ ਦੇ ਚਾਰਲਸ ਕਾਊਂਟੀ ’ਚ ਬੀਤੇ ਦਿਨ ਇੱਕ ਮਕਾਨ ’ਚ ਲੱਗੀ ਅੱਗ ਦੀ ਲਪੇਟ ’ਚ ਆਉਣ ਕਾਰਨ ਚਾਰ ਬੱਚਿਆਂ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਚੈਨਲ ਡਬਲਿਊਟੀਓਪੀ-ਟੀਵੀ ਦੀ ਖ਼ਬਰ ਅਨੁਸਾਰ ਬਾਲਟੀਮੋਰ ਤੋਂ ਤਕਰੀਬਨ...
Advertisement
ਮੈਰੀਲੈਂਡ ਦੇ ਚਾਰਲਸ ਕਾਊਂਟੀ ’ਚ ਬੀਤੇ ਦਿਨ ਇੱਕ ਮਕਾਨ ’ਚ ਲੱਗੀ ਅੱਗ ਦੀ ਲਪੇਟ ’ਚ ਆਉਣ ਕਾਰਨ ਚਾਰ ਬੱਚਿਆਂ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਚੈਨਲ ਡਬਲਿਊਟੀਓਪੀ-ਟੀਵੀ ਦੀ ਖ਼ਬਰ ਅਨੁਸਾਰ ਬਾਲਟੀਮੋਰ ਤੋਂ ਤਕਰੀਬਨ 88 ਕਿਲੋਮੀਟਰ ਦੱਖਣ ’ਚ ਸਥਿਤ ਵਾਲਡੋਰਫ ਇਲਾਕੇ ’ਚ ਸਥਾਨਕ ਸਮੇਂ ਅਨੁਸਾਰ ਸਵੇਰੇ ਤਕਬੀਰਨ 8:40 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ। ਖ਼ਬਰ ਅਨੁਸਾਰ ਇੱਕ ਵਿਅਕਤੀ ਕਿਸੇ ਤਰ੍ਹਾਂ ਮਕਾਨ ’ਚੋਂ ਬਾਹਰ ਨਿਕਲਣ ’ਚ ਕਾਮਯਾਬ ਰਿਹਾ। ਅਧਿਕਾਰੀਆਂ ਅਨੁਸਾਰ ਅੱਗ ’ਤੇ ਕਾਬੂ ਪਾਉਣ ਲਈ 70 ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਤੇ ਤਕਰੀਬਨ ਇੱਕ ਘੰਟੇ ਬਾਅਦ ਅੱਗ ਬੁਝਾਈ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਇੱਕ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਜਦਕਿ ਇੱਕ ਹੋਰ ਦਾ ਘਟਨਾ ਸਥਾਨ ’ਤੇ ਹੀ ਇਲਾਜ ਕੀਤਾ ਗਿਆ।
Advertisement
Advertisement
×