ਅਮਰੀਕੀ ਕੋਰਟ ਵੱਲੋਂ Donald Trump ਦੇ Harvard ਸਬੰਧੀ ਹੁਕਮਾਂ ’ਤੇ ਅਸਥਾਈ ਰੋਕ
Judge puts temporary hold on Trump's latest ban on Harvard's foreign students
ਵਾਸ਼ਿੰਗਟਨ, 6 ਜੂਨ
ਇੱਕ ਸੰਘੀ ਜੱਜ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਐਲਾਨ ’ਤੇ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ ਹੈ, ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ ਯੂਨੀਵਰਸਿਟੀ ਵਿੱਚ ਜਾਣ ਲਈ ਅਮਰੀਕਾ ਵਿੱਚ ਦਾਖਲ ਹੋਣ ’ਤੇ ਪਾਬੰਦੀ ਲਗਾਈ ਗਈ ਸੀ।
ਜ਼ਿਕਰਯੋਗ ਹੈ ਕਿ ‘ਆਈਵੀ ਲੀਗ’ ਹਾਰਵਰਡ ਯੂਨੀਵਰਸਿਟੀ ਸਮੇਤ ਅਮਰੀਕਾ ਦੇ ਅੱਠ ਪ੍ਰਸਿੱਧ ਨਿੱਜੀ ਵਿੱਦਿਅਕ ਸਥਾਨਾਂ ਦਾ ਸਮੂਹ ਹੈ। ਟਰੰਪ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਐਗਜ਼ਿਕਿਊਟਿਵ ਆਰਡਰ (ਸ਼ਾਸਕੀ ਹੁਕਮ) ਵਿੱਚ ਐਲਾਨ ਕੀਤਾ ਸੀ ਕਿ ਹਾਰਵਰਡ ਨੂੰ ਮੈਸੇਚੂਸੇਟਸ ਦੇ ਕੈਮਬ੍ਰਿਜ਼ ਸਥਿਤ ਆਪਣੇ ਕੈਂਪਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਦੇਣਾ ਕੌਮੀ ਸੁਰੱਖਿਆ ਲਈ ਖ਼ਤਰਾ ਹੋਵੇਗਾ।
ਇਸ ਉਪਰੰਘ ਹਾਰਵਰਡ ਨੇ ਇੱਕ ਕਾਨੂੰਨੀ ਚੁਣੌਤੀ ਦਾਇਰ ਕਰਦਿਆਂ ਟਰੰਪ ਦੇ ਹੁਕਮ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ। ਇਸ ਵਿਚ ਹਾਰਵਰਡ ਵੱਲੋਂ ਵ੍ਹਾਈਟ ਹਾਊਸ ਦੀਆਂ ਮੰਗਾਂ ਨੂੰ ਰੱਦ ਕਰਨ ਲਈ ਗੈਰ-ਕਾਨੂੰਨੀ ਬਦਲਾ ਲੈਣ ਦਾ ਦੋਸ਼ ਲਗਾਇਆ ਗਿਆ ਸੀ। ਵੀਰਵਾਰ ਨੂੰ ਦਾਇਰ ਕੀਤੇ ਗਏ ਇੱਕ ਸੋਧੇ ਹੋਏ ਮੁਕੱਦਮੇ ਵਿੱਚ ਹਾਰਵਰਡ ਨੇ ਕਿਹਾ ਕਿ ਰਾਸ਼ਟਰਪਤੀ ਪਿਛਲੇ ਅਦਾਲਤੀ ਹੁਕਮਾਂ ਦੇ ਆਲੇ-ਦੁਆਲੇ ਘੁੰਮਣ ਦੀ ਕੋਸ਼ਿਸ਼ ਕਰ ਰਹੇ ਸਨ। -ਏਪੀ