DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US-China Relations: ਚੀਨੀ ਸਦਰ ਸ਼ੀ ਜਿਨਪਿੰਗ ਦੀ ਧੀ ਸ਼ੀ ਮਿੰਗਜ਼ੇ ਨੂੰ ਅਮਰੀਕਾ ਤੋਂ Deport ਕਰਨ ਦੀ ਉੱਠੀ ਮੰਗ

US-China Relations: 'Deport Xi Jinping's daughter Xi Mingze from US, she went to Harvard': Laura Loomer
  • fb
  • twitter
  • whatsapp
  • whatsapp
featured-img featured-img
ਲੌਰਾ ਲੂਮਰ। -Photo: Laura Loomer/X
Advertisement

ਸਿਆਸੀ ਕਾਰਕੁਨ ਅਤੇ ਡੋਨਲਡ ਟਰੰਪ ਦੀ ਸਹਿਯੋਗੀ ਲੌਰਾ ਲੂਮਰ ਦਾ ਦਾਅਵਾ ਕਿ ਸ਼ੀ ਮਿੰਗਜ਼ੇ ਹਾਰਵਰਡ ਯੂਨੀਵਰਸਿਟੀ ਦੀ ਪੜ੍ਹੀ ਹੈ ਅਤੇ ਮੈਸੇਚਿਊਸੈਟਸ ਵਿੱਚ ਰਹਿੰਦੀ ਹੈ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

Advertisement

ਚੰਡੀਗੜ੍ਹ, 31 ਮਈ

ਇੱਕ ਸਿਆਸੀ ਕਾਰਕੁਨ ਅਤੇ ਡੋਨਲਡ ਟਰੰਪ ਦੀ ਸਹਿਯੋਗੀ ਲੌਰਾ ਲੂਮਰ (Laura Loomer, a political activist and ally of Donald Trump) ਨੇ ਮੰਗ ਕੀਤੀ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਧੀ ਸ਼ੀ ਮਿੰਗਜ਼ੇ (Xi Mingze, daughter of Chinese President Xi Jinping) ਨੂੰ ਅਮਰੀਕਾ ਤੋਂ ਕੱਢ ਦਿੱਤਾ ਜਾਵੇ।

ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ ਲੂਮਰ ਨੇ ਕਿਹਾ, "ਚਲੋ! ਸ਼ੀ ਜਿਨਪਿੰਗ ਦੀ ਧੀ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿਓ!" ਉਨ੍ਹਾਂ ਦਾਅਵਾ ਕੀਤਾ ਕਿ "ਸ਼ੀ ਮਿੰਗਜ਼ੇ ਮੈਸੇਚਿਊਸੈਟਸ ਵਿੱਚ ਰਹਿੰਦੀ ਹੈ ਅਤੇ ਹਾਰਵਰਡ ਵਿਚ ਪੜ੍ਹੀ ਹੋਈ ਹੈ!" ਦੱਸਿਆ ਜਾਂਦਾ ਹੈ ਕਿ ਮਿੰਗਜ਼ੇ ਨੇ 2010 ਵਿਚ ਹਾਰਵਰਡ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਸੀ ਅਤੇ 2014 ਵਿਚ ਬੀਏ ਦੀ ਡਿਗਰੀ ਹਾਸਲ ਕੀਤੀ।

ਲੌਰਾ ਲੂਮਰ ਨੇ ਆਪਣੀ ਪੋਸਟ ਵਿਚ ਲਿਖਿਆ ਹੈ, "ਸੂਤਰ ਮੈਨੂੰ ਦੱਸਦੇ ਹਨ ਕਿ ਸੀਸੀਪੀ (ਚੀਨੀ ਕਮਿਊਨਿਸਟ ਪਾਰਟੀ) ਦੇ ਪੀਐਲਏ ਗਾਰਡ (ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ) ਉਸਨੂੰ ਮੈਸੇਚਿਊਸੈਟਸ ਵਿੱਚ ਅਮਰੀਕੀ ਧਰਤੀ 'ਤੇ ਨਿੱਜੀ ਸੁਰੱਖਿਆ ਪ੍ਰਦਾਨ ਕਰਦੇ ਹਨ!"

ਹਾਲਾਂਕਿ, ਲੌਰਾ ਲੂਮਰ ਨੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। ਉਸਨੇ ਆਪਣੀ ਪੋਸਟ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ (US Secretary of State Marco Rubio) ਨੂੰ ਟੈਗ ਕੀਤਾ ਹੈ।

ਲੂਮਰ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਹਾਰਵਰਡ ਯੂਨੀਵਰਸਿਟੀ (Harvard University) ਨਾਲ ਕਾਨੂੰਨੀ ਲੜਾਈ ਲੜ ਰਿਹਾ ਹੈ।

ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ 'ਤੇ ਯਹੂਦੀ-ਵਿਰੋਧ ਦਾ ਸਮਰਥਨ ਕਰਨ ਅਤੇ ਚੀਨੀ ਕਮਿਊਨਿਸਟ ਪਾਰਟੀ (CCP) ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਟਰੰਪ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਯੂਨੀਵਰਸਿਟੀ ਦੀ ਯੋਗਤਾ ਨੂੰ ਰੱਦ ਕਰ ਦਿੱਤਾ, ਹਾਲਾਂਕਿ ਇਸ ਫ਼ੈਸਲੇ ਉਤੇ ਇੱਕ ਫੈਡਰਲ ਜੱਜ ਦੀ ਅਦਾਲਤ ਨੇ ਅਸਥਾਈ ਰੋਕ ਲਗਾਈ ਹੈ।

ਮਾਰਕੋ ਰੂਬੀਓ ਨੇ ਹਾਲ ਹੀ ਵਿੱਚ ਚੀਨੀ ਨਾਗਰਿਕਾਂ ਲਈ ਨਵੀਆਂ ਵੀਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਸੀ। ਉਨ੍ਹਾਂ ਆਪਣੀ ਐਕਸ ਪੋਸਟ ਵਿਚ ਕਿਹਾ, "ਅਮਰੀਕਾ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨਾ ਸ਼ੁਰੂ ਕਰ ਦੇਵੇਗਾ, ਜਿਨ੍ਹਾਂ ਵਿੱਚ ਚੀਨੀ ਕਮਿਊਨਿਸਟ ਪਾਰਟੀ ਨਾਲ ਸਬੰਧ ਰੱਖਣ ਵਾਲੇ ਜਾਂ ਮਹੱਤਵਪੂਰਨ ਖੇਤਰਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ।"

Advertisement
×