Ukraine shot down Russian fighter: ਯੂਕਰੇਨ ਨੇ ਰੂਸ ਦਾ ਲੜਾਕੂ ਜਹਾਜ਼ ਡੇਗਿਆ
ਲੜਾਕੂ ਜਹਾਜ਼ ਪਹਿਲੀ ਵਾਰ ਡੇਗਣ ਦਾ ਦਾਅਵਾ; ਸਮੁੰਦਰੀ ਡਰੋਨ ਤੋਂ ਰੂਸੀ ਲੜਾਕੂ ਜਹਾਜ਼ ’ਤੇ ਕੀਤਾ ਹਮਲਾ; ਰੂਸ ਨੇ ਦਾਅਵਿਆਂ ਬਾਰੇ ਕੋਈ ਟਿੱਪਣੀ ਨਾ ਕੀਤੀ
Advertisement
ਕੀਵ, 3 ਮਈ
ਯੂਕਰੇਨ ਨੇ ਸਮੁੰਦਰੀ ਡਰੋਨ ਤੋਂ ਦਾਗੀ ਗਈ ਮਿਜ਼ਾਈਲ ਦੀ ਵਰਤੋਂ ਕਰਕੇ ਇੱਕ ਰੂਸੀ ਐਸਯੂ -30 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਹੈ। ਇਹ ਜਾਣਕਾਰੀ ਯੂਕਰੇਨ ਦੀ ਖੁਫੀਆ ਏਜੰਸੀ ਨੇ ਅੱਜ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਦੁਨੀਆ ਦਾ ਪਹਿਲਾ ਜੰਗੀ ਜਹਾਜ਼ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਬਿਆਨ ਵਿਚ ਕਿਹਾ ਕਿ ਇਕ ਲੜਾਕੂ ਜਹਾਜ਼ ਨੂੰ ਕਾਲੇ ਸਾਗਰ ਵਿਚਲੀ ਪ੍ਰਮੁੱਖ ਰੂਸੀ ਬੰਦਰਗਾਹ ਸ਼ਹਿਰ ਨੋਵੋਰੋਸਿਸਕ ਨੇੜੇ ਗਰੁੱਪ 13 ਨਾਮੀ ਫੌਜੀ ਖੁਫੀਆ ਯੂਨਿਟ ਨੇ ਉਡਾ ਦਿੱਤਾ। ਯੂਕਰੇਨ ਨੇ ਪਹਿਲਾਂ ਕਿਹਾ ਸੀ ਕਿ ਉਸਨੇ ਦਸੰਬਰ 2024 ਵਿੱਚ ਉਸੇ ਕਿਸਮ ਦੇ ਸਮੁੰਦਰੀ ਡਰੋਨ ਤੋਂ ਦਾਗੀ ਗਈ ਇੱਕ ਮਿਜ਼ਾਈਲ ਦੀ ਵਰਤੋਂ ਕਰਦਿਆਂ ਇੱਕ ਰੂਸੀ ਫੌਜੀ ਹੈਲੀਕਾਪਟਰ ਨੂੰ ਉਡਾ ਦਿੱਤਾ ਸੀ।
Advertisement
ਦੂਜੇ ਪਾਸੇ ਯੂਕਰੇਨੀ ਦਾਅਵੇ ਦੇ ਉਲਟ ਰੂਸੀ ਰੱਖਿਆ ਮੰਤਰਾਲੇ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਮੰਤਰਾਲੇ ਦੇ ਨਜ਼ਦੀਕੀ ਮੰਨੇ ਜਾਂਦੇ ਇੱਕ ਅਧਿਕਾਰਤ ਰੂਸੀ ਬਲੌਗਰ ਨੇ ਕਿਹਾ ਕਿ ਜੈੱਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਇਟਰਜ਼
Advertisement
Advertisement
×