Ukraine-Russia war: ਯੂਕਰੇਨ ਜੰਗ ਦੀ ਤੀਜੀ ਵਰ੍ਹੇਗੰਢ ਮੌਕੇ ਕੀਵ ਪੁੱਜੇ ਯੂਰਪੀ ਤੇ ਕੈਨੇਡੀਅਨ ਆਗੂ
ਯੂਕਰੇਨ ਪੁੱਜੇ ਆਗੂਆਂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਸਣੇ ਕਈ ਯੂਰਪੀ ਮੁਲਕਾਂ ਦੇ ਪ੍ਰਧਾਨ ਮੰਤਰੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਵੀ ਸ਼ਾਮਲ
ਕੀਵ, 24 ਫਰਵਰੀ
ਯੂਰਪ ਅਤੇ ਕੈਨੇਡਾ ਦੇ ਇੱਕ ਦਰਜਨ ਆਗੂ ਯੂਕਰੇਨ ਉਤੇ ਰੂਸ ਦੇ ਹਮਲੇ ਦੀ ਤੀਜੀ ਵਰ੍ਹੇਗੰਢ ਮਨਾਉਣ ਲਈ ਸੋਮਵਾਰ ਸਵੇਰੇ ਰੇਲ ਗੱਡੀ ਰਾਹੀਂ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ।
ਇਨ੍ਹਾਂ ਦਾ ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬੀਹਾ (Ukrainian Foreign Minister Andrii Sybiha) ਅਤੇ ਮੁਲਕ ਦੇ ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ਼ ਆਂਦਰੀ ਯੇਰਮਾਕ (Andrii Yermak) ਨੇ ਸਟੇਸ਼ਨ 'ਤੇ ਸਵਾਗਤ ਕੀਤਾ। ਇਨ੍ਹਾਂ ਵਿੱਚ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ (European Commission President Ursula von der Leyen) ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਸ਼ਾਮਲ ਸਨ।
ਐਕਸ 'ਤੇ ਇੱਕ ਪੋਸਟ ਵਿੱਚ ਵਾਨ ਡੇਰ ਲੇਅਨ ਨੇ ਲਿਖਿਆ ਕਿ ਯੂਰਪ ਕੀਵ ਵਿੱਚ ਸੀ ‘ਕਿਉਂਕਿ ਯੂਕਰੇਨ ਯੂਰਪ ਵਿੱਚ ਹੈ।’ ਉਨ੍ਹਾਂ ਹੋਰ ਲਿਖਿਆ, ‘‘ਬਚਾਅ ਦੀ ਇਸ ਲੜਾਈ ਵਿੱਚ, ਮਹਿਜ਼ ਯੂਕਰੇਨ ਦੀ ਹੋਣੀ ਹੀ ਦਾਅ 'ਤੇ ਨਹੀਂ ਹੈ, ਸਗੋਂ ਯੂਰਪ ਦੀ ਕਿਸਮਤ ਵੀ ਦਾਅ ਉਤੇ ਹੈ।"
On the 3rd anniversary of Russia’s brutal invasion, Europe is in Kyiv.
We are in Kyiv today, because Ukraine is Europe.
In this fight for survival, it is not only the destiny of Ukraine that is at stake.
It’s Europe’s destiny. pic.twitter.com/s0IaC5WYh6
— Ursula von der Leyen (@vonderleyen) February 24, 2025
ਇਸ ਮੌਕੇ ਯੂਕਰੇਨ ਪੁੱਜੇ ਆਗੂਆਂ ਵਿਚ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ (European Council President Antonio Costa) ਦੇ ਨਾਲ-ਨਾਲ ਉੱਤਰੀ ਯੂਰਪੀਅਨ ਮੁਲਕਾਂ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਸਨ। ਇਹ ਆਗੂ ਜੰਗ ਦੀ ਵਰ੍ਹੇਗੰਢ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਦੀ ਹਕੂਮਤ ਦੌਰਾਨ ਹਾਲ ਹੀ ਵਿਚ ਯੂਕਰੇਨ ਜੰਗ ਪ੍ਰਤੀ ਅਮਰੀਕੀ ਨੀਤੀ ਵਿੱਚ ਆਈ ਤਬਦੀਲੀ ਦੌਰਾਨ ਯੂਕਰੇਨ ਦਾ ਸਮਰਥਨ ਕਰਨ ਬਾਰੇ ਵੀ ਚਰਚਾ ਕਰਨਗੇ। -ਏਪੀ