ਯੂਕੇ: ਮਾਨਚੈਸਟਰ ਹਵਾਈ ਅੱਡੇ ’ਤੇ ਬਿਜਲੀ ਦੀ ਖਰਾਬੀ ਕਾਰਨ ਕਈ ਉਡਾਣਾਂ ਰੱਦ
ਲੰਡਨ, 23 ਜੂਨ ਮਾਨਚੈਸਟਰ ਹਵਾਈ ਅੱਡੇ ’ਤੇ ਅੱਜ ਸਵੇਰੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਡਾਣਾਂ ਵਿਚ ਵੱਡੇ ਪੱਧਰ ’ਤੇ ਵਿਘਨ ਪਿਆ। ਇਸ ਕਾਰਨ ਕਈ ਉਡਾਣਾਂ ਰੱਦ ਕੀਤੀਆਂ ਗਈਆਂ। ਹਵਾਈ ਅੱਡੇ ਦੀ ਪ੍ਰੈਸ ਰਿਲੀਜ਼ ਅਨੁਸਾਰ ਬਿਜਲੀ ਜਾਣ ਕਾਰਨ ਟਰਮੀਨਲ 1 ਅਤੇ...
Advertisement
ਲੰਡਨ, 23 ਜੂਨ
ਮਾਨਚੈਸਟਰ ਹਵਾਈ ਅੱਡੇ ’ਤੇ ਅੱਜ ਸਵੇਰੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਡਾਣਾਂ ਵਿਚ ਵੱਡੇ ਪੱਧਰ ’ਤੇ ਵਿਘਨ ਪਿਆ। ਇਸ ਕਾਰਨ ਕਈ ਉਡਾਣਾਂ ਰੱਦ ਕੀਤੀਆਂ ਗਈਆਂ। ਹਵਾਈ ਅੱਡੇ ਦੀ ਪ੍ਰੈਸ ਰਿਲੀਜ਼ ਅਨੁਸਾਰ ਬਿਜਲੀ ਜਾਣ ਕਾਰਨ ਟਰਮੀਨਲ 1 ਅਤੇ 2 ਤੋਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਅੱਜ ਇਨ੍ਹਾਂ ਟਰਮੀਨਲਾਂ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅਗਲੇ ਨੋਟਿਸ ਤੱਕ ਹਵਾਈ ਅੱਡੇ ’ਤੇ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਏਅਰਪੋਰਟ ਦੇ ਡਿਪਾਰਚਰ ਬੋਰਡ ਮੁਤਾਬਕ 15 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
Advertisement
Advertisement
×