ਯੂਕੇ ਪੁਲੀਸ ਵੱਲੋਂ ਰੂਸ ਲਈ ਜਾਸੂਸੀ ਦੇ ਸ਼ੱਕ ਹੇਠ ਤਿੰਨ ਵਿਅਕਤੀ ਗ੍ਰਿਫ਼ਤਾਰ
UK police arrest 3 men in London on suspicion of spying for Russia
ਬਰਤਾਨੀਆ ਦੀ ਅਤਿਵਾਦ ਵਿਰੋਧੀ ਪੁਲੀਸ ਨੇ ਰੂਸ ਲਈ ਜਾਸੂਸੀ ਕਰਨ ਦੇ ਸ਼ੱਕ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
The Metropolitan Police ਬਲ ਨੇ ਕਿਹਾ ਕਿ 44, 45 ਅਤੇ 48 ਸਾਲ ਦੀ ਉਮਰ ਦੇ ਇਨ੍ਹਾਂ ਵਿਅਕਤੀਆਂ ਨੂੰ ਕੌਮੀ ਸੁਰੱਖਿਆ ਐਕਟ ਤਹਿਤ ‘ਇੱਕ ਵਿਦੇਸ਼ੀ ਖੁਫ਼ੀਆ ਸੇਵਾ ਦੀ ਸਹਾਇਤਾ ਕਰਨ ਦੇ ਸ਼ੱਕ ਹੇਠ’ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।’’ ਪੁਲੀਸ ਨੇ ਕਿਹਾ ਕਿ ਇਹ ਮਾਮਲਾ ਰੂਸ ਨਾਲ ਸਬੰਧਤ ਹੈ।
ਬਲ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਜਾਂਚ ਦੇ ਸਬੰਧ ’ਚ ਲੰਡਨ ਵਿੱਚ ਕਈ properties ਦੀ ਤਲਾਸ਼ੀ ਲਈ ਜਾ ਰਹੀ ਹੈ। ਬਰਤਾਨਵੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਰੂਸ, ਬਰਤਾਨੀਆ ਵਿਰੁੱਧ ਜਾਸੂਸੀ, ਭੰਨਤੋੜ ਤੇ ਸਾਈਬਰ ਦਖਲਅੰਦਾਜ਼ੀ ਦੇ ਮੁਹਿੰਮ ਚਲਾ ਰਿਹਾ ਹੈ।
ਲੰਡਨ ਦੀ ਅਤਿਵਾਦ ਵਿਰੋਧੀ ਪੁਲੀਸ ਦੇ ਮੁਖੀ ਕਮਾਂਡਰ ਡੋਮੀਨਿਕ ਮਰਫੀ Dominic Murphy ਨੇ ਕਿਹਾ, ‘‘ਅਸੀਂ ਵਿਦੇਸ਼ੀ ਖੁਫ਼ੀਆ ਸੇਵਾਵਾਂ ਦੁਆਰਾ ਭਰਤੀ ਕੀਤੇ ਜਾ ਰਹੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਦੇਖ ਰਹੇ ਹਾਂ, ਜਿਸ ਨੂੰ ਅਸੀਂ ਸਾਜ਼ਿਸ਼ ਕਹਾਂਗੇ ਅਤੇ ਇਹ ਗ੍ਰਿਫਤਾਰੀਆਂ ਸਿੱਧੇ ਤੌਰ ’ਤੇ ਅਜਿਹੀਆਂ ਸਰਗਰਮੀਆਂ ਰੋਕਣ ਦੀਆਂ ਸਾਡੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਸਬੰਧਤ ਹਨ।’’