ਖਾਲਿਦਾ ਜ਼ਿਆ ਦੇ ਇਲਾਜ ’ਚ ਮਦਦ ਲਈ ਯੂ ਕੇ ਦੀ ਮੈਡੀਕਲ ਟੀਮ ਪੁੱਜੀ
ਯੂ ਕੇ ਤੋਂ ਚਾਰ ਮੈਂਬਰੀ ਮਾਹਿਰ ਮੈਡੀਕਲ ਟੀਮ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (80) ਦੇ ਇਲਾਜ ’ਚ ਮਦਦ ਲਈ ਅੱਜ ਢਾਕਾ ਪੁੱਜ ਗਈ। ਉਹ ਇੱਥੇ ਪ੍ਰਾਈਵੇਟ ਹਸਪਤਾਲ ਦਾਖਲ ਹਨ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਊਜ਼...
Advertisement
ਯੂ ਕੇ ਤੋਂ ਚਾਰ ਮੈਂਬਰੀ ਮਾਹਿਰ ਮੈਡੀਕਲ ਟੀਮ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (80) ਦੇ ਇਲਾਜ ’ਚ ਮਦਦ ਲਈ ਅੱਜ ਢਾਕਾ ਪੁੱਜ ਗਈ। ਉਹ ਇੱਥੇ ਪ੍ਰਾਈਵੇਟ ਹਸਪਤਾਲ ਦਾਖਲ ਹਨ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਊਜ਼ ਪੋਰਟਲ ਟੀ ਬੀ ਨਿਊਜ਼.ਨੈੱਟ ਦੀ ਖ਼ਬਰ ਮੁਤਾਬਕ ਡਾ. ਰਿਚਰਡ ਬੁਏਲ ਦੀ ਅਗਵਾਈ ਹੇਠ ਟੀਮ ਢਾਕਾ ਪਹੁੰਚਣ ਤੋਂ ਤੁਰੰਤ ਬਾਅਦ ਐਵਰਕੇਅਰ ਹਸਪਤਾਲ ਗਈ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੀ ਚੇਅਰਪਰਸਨ ਖਾਲਿਦਾ ਜ਼ਿਆ ਦੀ ਹਾਲਤ ਬਾਰੇ ਜਾਣਕਾਰੀ ਲਈ। ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਯੂ ਕੇ ਦੇ ਡਾਕਟਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਇਲਾਜ ਕਰ ਰਹੀ ਸਥਾਨਕ ਮੈਡੀਕਲ ਟੀਮ ਨਾਲ ਸ਼ੁੁਰੂਆਤੀ ਗੱਲਬਾਤ ਵੀ ਕੀਤੀ।
Advertisement
Advertisement
×

