ਯੂਗਾਂਡਾ: ਸ਼ਰਨਾਰਥੀ ਕੈਂਪ ’ਚ ਬਿਜਲੀ ਡਿੱਗਣ ਕਾਰਨ 14 ਹਲਾਕ
ਕੰਪਾਲਾ, 3 ਨਵੰਬਰ 14 people killed after lightning hit church in refugee camp in Uganda: ਉੱਤਰੀ ਯੂਗਾਂਡਾ ਦੇ ਸ਼ਰਨਾਰਥੀ ਕੈਂਪ ਵਿੱਚ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਲਾਮਵੋ ਦੇ ਦੂਰ-ਦੁਰਾਡੇ ਜ਼ਿਲ੍ਹੇ ਵਿੱਚ ਵਾਪਰੀ। ਪੁਲੀਸ ਦੇ...
Advertisement
ਕੰਪਾਲਾ, 3 ਨਵੰਬਰ
14 people killed after lightning hit church in refugee camp in Uganda: ਉੱਤਰੀ ਯੂਗਾਂਡਾ ਦੇ ਸ਼ਰਨਾਰਥੀ ਕੈਂਪ ਵਿੱਚ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਲਾਮਵੋ ਦੇ ਦੂਰ-ਦੁਰਾਡੇ ਜ਼ਿਲ੍ਹੇ ਵਿੱਚ ਵਾਪਰੀ। ਪੁਲੀਸ ਦੇ ਬੁਲਾਰੇ ਕਿਤੁਮਾ ਰੁਸੋਕੇ ਨੇ ਦੱਸਿਆ ਕਿ ਇਸ ਹਾਦਸੇ ਵਿੱਚ 34 ਹੋਰ ਜ਼ਖਮੀ ਹੋ ਗਏ ਹਨ ਪਰ ਉਨ੍ਹਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ।
Advertisement
ਜਾਣਕਾਰੀ ਅਨੁਸਾਰ ਪਾਲਾਬੇਕ ਰਾਹਤ ਕੈਂਪ ਵਿੱਚ ਦੱਖਣੀ ਸੂਡਾਨ ਦੇ ਸ਼ਰਨਾਰਥੀ ਠਹਿਰੇ ਹੋਏ ਸਨ ਤੇ ਇਸ ਕੈਂਪ ਵਿਚ ਪ੍ਰਾਰਥਨਾ ਹੋ ਰਹੀ ਸੀ ਕਿ ਅਸਮਾਨੀ ਬਿਜਲੀ ਡਿੱਗ ਗਈ। ਇਹ ਵੀ ਦੱਸਣਾ ਬਣਦਾ ਹੈ ਕਿ ਪੂਰਬੀ ਅਫ਼ਰੀਕੀ ਦੇਸ਼ ਵਿੱਚ ਬਰਫ਼ ਦੇ ਮੌਸਮ ਦੌਰਾਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਆਮ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਬਿਜਲੀ ਡਿੱਗਣ ਤੋਂ ਬਾਅਦ ਅੱਗ ਲੱਗਣ ਦੀ ਕੋਈ ਖਬਰ ਨਹੀਂ ਹੈ। ਏਪੀ
Advertisement
×