UAE-Israel-Rabbi ਸੰਯੁਕਤ ਅਰਬ ਅਮੀਰਾਤ ’ਚ ਲਾਪਤਾ ਹੋਏ ਇਜ਼ਰਾਇਲੀ ਧਰਮ ਗੁਰੂ ਦੀ ਲਾਸ਼ ਮਿਲੀ
Israel says rabbi who went missing in UAE was killed
Advertisement
ਤਲ ਅਵੀਵ, 24 ਨਵੰਬਰ
ਇਜ਼ਰਾਈਲ ਨੇ ਅੱਜ ਨੂੰ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਲਾਪਤਾ ਹੋਏ ਇਜ਼ਰਾਇਲੀ-ਮੌਲਡੋਵੀ ਰੱਬੀ (ਧਰਮ ਗੁਰੂ) Israeli-Moldovan rabbi ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ।
Advertisement
ਇਜ਼ਰਾਈਲ ਨੇ ਇਸ ਘਟਨਾ ਨੂੰ ਯਹੂਦੀ ਵਿਰੋਧੀ ਘਿਨਾਉਣੀ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਧਰਮ ਗੁਰੂ ਦੀ ਮੌਤ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ। ਦੁਬਈ ’ਚ ਇਕ ਦੁਕਾਨ ਦੇ ਮਾਲਕ ਰੱਬੀ ਜ਼ਵੀ ਕੋਗਾਨ ਵੀਰਵਾਰ ਨੂੰ ਲਾਪਤਾ ਹੋ ਗਏ ਸਨ। ਯੂਏਈ ਸਰਕਾਰ ਨੇ ਹਾਲੇ ਇਸ ਘਟਨਾਕ੍ਰਮ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ। -ਏਪੀ
Advertisement
×