ਤੂਫਾਨ ਬੁਆਲੋਈ ਨੇ ਵੀਅਤਨਾਮ ਵਿੱਚ ਤਬਾਹੀ ਮਚਾਈ; 13 ਮੌਤਾਂ, 46 ਜ਼ਖ਼ਮੀ
Typhoon Bualoi brings havoc to Vietnam, killing 13 with 46 injured ਤੂਫਾਨ ਬੁਆਲੋਈ ਨੇ ਅੱਜ ਇੱਥੋਂ ਦੇ ਤੱਟੀ ਖੇਤਰਾਂ ਵਿਚ ਨੁਕਸਾਨ ਪਹੁੰਚਾਇਆ ਜਿਸ ਕਾਰਨ 13 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋ ਗਏ। ਜਦੋਂ ਕਿ ਤੇਜ਼ ਹਵਾਵਾਂ ਅਤੇ ਮੀਂਹ...
Fallen trees lie on the ground after Typhoon Bualoi makes landfall in Nghe An province, Vietnam, September 29, 2025. REUTERS/Thinh Nguyen
Advertisement
Typhoon Bualoi brings havoc to Vietnam, killing 13 with 46 injured ਤੂਫਾਨ ਬੁਆਲੋਈ ਨੇ ਅੱਜ ਇੱਥੋਂ ਦੇ ਤੱਟੀ ਖੇਤਰਾਂ ਵਿਚ ਨੁਕਸਾਨ ਪਹੁੰਚਾਇਆ ਜਿਸ ਕਾਰਨ 13 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋ ਗਏ। ਜਦੋਂ ਕਿ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ, ਬਿਜਲੀ ਦਾ ਸੰਪਰਕ ਟੁੱਟ ਗਿਆ ਅਤੇ ਸੜਕਾਂ ’ਤੇ ਪਾਣੀ ਭਰ ਗਿਆ।
Advertisement
ਕੌਮੀ ਮੌਸਮ ਏਜੰਸੀ ਨੇ ਕਿਹਾ ਕਿ ਬੁਆਲੋਈ ਲਾਓਸ ਵੱਲ ਵਧਦਿਆਂ ਕਮਜ਼ੋਰ ਪੈ ਗਿਆ ਅਤੇ ਉੱਤਰੀ ਕੇਂਦਰੀ ਤੱਟ ਦੇ ਨਾਲ 8 ਮੀਟਰ (26 ਫੁੱਟ) ਤਕ ਉੱਚੀਆਂ ਲਹਿਰਾਂ ਉੱਠੀਆਂ। ਸਰਕਾਰ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਲਾਪਤਾ ਲੋਕਾਂ ਵਿੱਚ ਮਛੇਰੇ ਵੀ ਸ਼ਾਮਲ ਹਨ ਜਿਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ ਵਿਚ ਹਨ। ਇੱਥੋਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਤੂਫਾਨ ਦੇ ਆਉਣ ਤੋਂ ਬਾਅਦ ਰਾਤ ਬਹੁਤ ਔਖੀ ਕੱਟੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਟੁੱਟ ਜਾਣਗੇ ਤੇ ਹੋਰ ਵੀ ਨੁਕਸਾਨ ਹੋਵੇਗਾ।
Advertisement
×