ਯੇਰੂਸ਼ਲਮ ਦੇ ਬਾਹਰਵਾਰ ਹੋਟਲ ’ਚ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ
ਇੱਕ ਫਲਸਤੀਨੀ ਕਰਮਚਾਰੀ ਨੇ ਅੱਜ ਯੇਰੂਸ਼ਲਮ ਦੇ ਬਾਹਰਵਾਰ ਇੱਕ ਹੋਟਲ ਵਿੱਚ ਦੋ ਮਹਿਮਾਨਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਜ਼ਰਾਈਲੀ ਪੁਲੀਸ ਨੇ ਇਸ ਨੂੰ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ। ਇਹ ਇਸ ਹਫ਼ਤੇ ਦੌਰਾਨ ਇਲਾਕੇ ’ਚ ਦੂਜਾ ਹਮਲਾ ਹੈ।
ਪੁਲੀਸ ਅਨੁਸਾਰ ਕਰਮਚਾਰੀ ਦਿਹਾਤੀ ਇਲਾਕੇ Kibbutz Tzuba ਕਿਬੁਟਜ਼ ਤਜ਼ੂਬਾ ਦੇ ਇੱਕ ਹੋਟਲ ਦੀ ਰਸੋਈ ਵਿੱਚੋਂ ਬਾਹਰ ਆਇਆ ਅਤੇ ਡਾਇਨਿੰਗ ਰੂਮ ਵਿੱਚ ਦੋ ਮਹਿਮਾਨਾਂ ਦੇ ਚਾਕੂ ਮਾਰ ਦਿੱਤਾ।
ਇੱਕ ਆਫ-ਡਿਊਟੀ ਪੁਲੀਸ ਅਧਿਕਾਰੀ ਅਤੇ ਹੋਟਲ ਦੇ ਡਾਇਨਿੰਗ ਮੈਨੇਜਰ ਨੇ ਹਮਲਾਵਰ ਦਾ ਮੁਕਾਬਲਾ ਕੀਤਾ ਅਤੇ ਬਾਅਦ ’ਚ ਉਥੇ ਪਹੁੰਚੇ ਹੋਰ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਜ਼ਰਾਈਲੀ ਪੈਰਾਮੈਡਿਕਸ Israeli paramedics ਨੇ ਕਿਹਾ ਕਿ ਉਨ੍ਹਾਂ ਨੇ ਲਗਪਗ 50 ਅਤੇ 25 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ। ਉਨ੍ਹਾਂ ਕਿਹਾ ਕਿ ਦੋਵਾਂ ਦੇ ਸਰੀਰ ਵਿੱਚ ਚਾਕੂ ਮਾਰਿਆ ਗਿਆ ਸੀ ਅਤੇ ਬਜ਼ੁਰਗ ਵਿਅਕਤੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਜ਼ਰਾਈਲੀ ਪੁਲੀਸ ਨੇ ਕਿਹਾ ਕਿ ਹਮਲਾਵਰ ਪੂਰਬੀ Jerusalem ਦੇ ਸ਼ੁਆਫਤ Shuafat ਇਲਾਕੇ ਦਾ ਰਹਿਣ ਵਾਲਾ ਹੈ ਅਤੇ ਹਮਲੇ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਤਿੰਨ ਹੋਰ ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।