ਬਲੋਚ ਆਰਮੀ ਦੇ ਦੋ ਕਾਰਕੁਨਾਂ ਨੂੰ 31 ਸਾਲ ਕੈਦ
ਪਾਕਿਸਤਾਨ ਦੀ ਅਦਾਲਤ ਨੇ ਪਾਬੰਦੀਸ਼ੁਦਾ ਬਲੋਚਿਸਤਾਨ ਰਿਪਬਲਿਕਨ ਆਰਮੀ (ਬੀ ਆਰ ਏ) ਦੇ ਦੋ ਮੈਂਬਰਾਂ ਨੂੰ ਲਗਪਗ ਤਿੰਨ ਕਿੱਲੋ ਵਿਸਫੋਟਕ ਅਤੇ ਹਥਿਆਰ ਬਰਾਮਦਗੀ ਮਾਮਲੇ ’ਚ 31-31 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੁਲੀਸ ਅਨੁਸਾਰ ਪੰਜਾਬ ਦੇ ਪਾਕਪਟਨ ਜ਼ਿਲ੍ਹੇ ਵਿੱਚ ਦੋਵਾਂ ਕੋਲੋਂ...
Advertisement
ਪਾਕਿਸਤਾਨ ਦੀ ਅਦਾਲਤ ਨੇ ਪਾਬੰਦੀਸ਼ੁਦਾ ਬਲੋਚਿਸਤਾਨ ਰਿਪਬਲਿਕਨ ਆਰਮੀ (ਬੀ ਆਰ ਏ) ਦੇ ਦੋ ਮੈਂਬਰਾਂ ਨੂੰ ਲਗਪਗ ਤਿੰਨ ਕਿੱਲੋ ਵਿਸਫੋਟਕ ਅਤੇ ਹਥਿਆਰ ਬਰਾਮਦਗੀ ਮਾਮਲੇ ’ਚ 31-31 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੁਲੀਸ ਅਨੁਸਾਰ ਪੰਜਾਬ ਦੇ ਪਾਕਪਟਨ ਜ਼ਿਲ੍ਹੇ ਵਿੱਚ ਦੋਵਾਂ ਕੋਲੋਂ ਹਥਿਆਰ ਬਰਾਮਦ ਹੋਏ ਸਨ। ਬਲੋਚਿਸਤਾਨ ਦੇ ਰੋਝਾਨ ਦੇ ਵਾਸੀ ਸਦਰ ਅਤੇ ਨਬੀ ਦਾਦਾ ਖ਼ਿਲਾਫ਼ ਸਾਹੀਵਾਲ ਦੀ ਅਤਿਵਾਦ ਵਿਰੋਧੀ ਅਦਾਲਤ ’ਚ ਕੇਸ ਚੱਲਿਆ ਜਿਸ ਨੇ ਇਨ੍ਹਾਂ ਬਲੋਚ ਕਾਰਕੁਨਾਂ ਨੂੰ 31-31 ਸਾਲ ਕੈਦ ਦੀ ਸਜ਼ਾ ਸੁਣਾਈ। ਦੋਵਾਂ ਦੋਸ਼ੀਆਂ ਨੂੰ ਸਾਹੀਵਾਲ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਪੰਜਾਬ ਪੁਲੀਸ ਦੇ ਅਤਿਵਾਦ ਟਾਕਰਾ ਵਿਭਾਗ ਨੇ ਦੱਸਿਆ ਕਿ ਬਲੋਚ ਕਾਰਕੁਨਾਂ ਨੂੰ ਪਿਛਲੇ ਸਾਲ ਜੂਨ ਮਹੀਨੇ ਲਾਹੌਰ ਤੋਂ ਲਗਪਗ 200 ਕਿਲੋਮੀਟਰ ਦੂਰ ਪਾਕਪਟਨ ਜ਼ਿਲ੍ਹੇ ਵਿੱਚ ਮਾਰੇ ਛਾਪੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਵੱਲੋਂ ਸੁਰੱਖਿਆ ਬਲਾਂ ਵਾਲੀ ਇਮਾਰਤ ’ਚ ਬੰਬ ਧਮਾਕਾ ਕਰਨ ਦੀ ਯੋਜਨਾ ਸੀ।
Advertisement
Advertisement
×

