DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਨੀ ਸਰਹੱਦ ਨੇੜੇ ਮੁੱਖ ਅਫਗਾਨ ਹਵਾਈ ਅੱਡੇ ’ਤੇ ਮੁੜ ਕਬਜ਼ੇ ਦੀ ਟਰੰਪ ਦੀ ਯੋਜਨਾ; ਚੀਨ ਅਤੇ ਤਾਲਿਬਾਨ ਨੇ ਕੀਤਾ ਰੱਦ

ਚੀਨ ਅਤੇ ਤਾਲਿਬਾਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਅਫਗਾਨਿਸਤਾਨ ਦੇ ਰਣਨੀਤਿਕ ਬਾਗਰਾਮ ਏਅਰ ਬੇਸ ਨੂੰ ਫਿਰ ਤੋਂ ਕਬਜ਼ਾ ਕਰਨ ਦੀ ਗੱਲ ਕੀਤੀ ਗਈ ਸੀ, ਜੋ ਕਿ ਚੀਨੀ ਸਰਹੱਦ ਦੇ...
  • fb
  • twitter
  • whatsapp
  • whatsapp
Advertisement

ਚੀਨ ਅਤੇ ਤਾਲਿਬਾਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਅਫਗਾਨਿਸਤਾਨ ਦੇ ਰਣਨੀਤਿਕ ਬਾਗਰਾਮ ਏਅਰ ਬੇਸ ਨੂੰ ਫਿਰ ਤੋਂ ਕਬਜ਼ਾ ਕਰਨ ਦੀ ਗੱਲ ਕੀਤੀ ਗਈ ਸੀ, ਜੋ ਕਿ ਚੀਨੀ ਸਰਹੱਦ ਦੇ ਨੇੜੇ ਹੈ।

ਪੇਈਚਿੰਗ ਨੇ ਖੇਤਰ ਵਿੱਚ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ਾਂ ਨੂੰ ਨਕਾਰਾ ਕਰਦੇ ਹੋਏ ਸਾਵਧਾਨੀ ਜਤਾਈ ਅਤੇ ਕਾਬੁਲ ਨੇ ਮੁੜ ਕਿਹਾ ਕਿ ਅਫਗਾਨ ਲੋਕ ਕਦੇ ਵੀ ਵਿਦੇਸ਼ੀ ਫੌਜੀ ਮੌਜੂਦਗੀ ਨੂੰ ਕਬੂਲ ਨਹੀਂ ਕਰਦੇ।

Advertisement

ਇਹ ਬਾਗਰਾਮ ਏਅਰ ਬੇਸ 2021 ਵਿੱਚ ਅਮਰੀਕੀ ਸੈਨਾ ਵੱਲੋਂ ਉਦੋਂ ਛੱਡ ਦਿੱਤਾ ਗਿਆ ਸੀ, ਜਦੋਂ ਤਾਲਿਬਾਨ ਕਾਬੁਲ ’ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਏ ਸਨ।

ਟਰੰਪ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਯੂਕੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਉਹ ਇਸ ਬੇਸ ਨੂੰ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਚੀਨ ਦੇ ਪ੍ਰਮਾਣੂ ਹਥਿਆਰ ਬਣਾਉਣ ਵਾਲੇ ਸਥਾਨ ਦੇ ਨੇੜੇ ਹੈ।

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਯੂਕੇ ਦੇ ਸਰਕਾਰੀ ਦੌਰੇ ’ਤੇ ਸਨ।

ਉੱਧਰ ਟਰੰਪ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਤਾਲਿਬਾਨ ਅਧਿਕਾਰੀ ਜ਼ਾਕਿਰ ਜਲਾਲ ਨੇ ਕਿਹਾ ਕਿ ਅੰਤਰਿਮ ਅਫਗਾਨਿਸਤਾਨ ਸਰਕਾਰ ਇਸ ਵਿਚਾਰ ਨੂੰ ‘ਪੂਰੀ ਤਰ੍ਹਾਂ ਰੱਦ’ ਕਰਦੀ ਹੈ।

ਜਲਾਲ ਨੇ ਐਕਸ ’ਤੇ ਪੋਸਟ ਵਿੱਚ ਕਿਹਾ,“ ਅਫਗਾਨਿਸਤਾਨ ਅਤੇ ਅਮਰੀਕਾ ਨੂੰ ਇੱਕ ਦੂਜੇ ਨਾਲ ਜੁੜਨ ਦੀ ਜ਼ਰੂਰਤ ਹੈ ਇਤਿਹਾਸ ਵਿੱਚ ਅਫਗਾਨਾਂ ਦੁਆਰਾ ਕਦੇ ਵੀ ਫੌਜੀ ਮੌਜੂਦਗੀ ਨੂੰ ਸਵੀਕਾਰ ਨਹੀਂ ਕੀਤਾ ਗਿਆ।”

ਦੂਜੇ ਪਾਸੇ ਚੀਨ ਨੇ ਵੀ ਟਰੰਪ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਬੀਜਿੰਗ ਵਿੱਚ ਕਿਹਾ ਕਿ ਖੇਤਰ ਵਿੱਚ ਤਣਾਅ ਅਤੇ ਟਕਰਾਅ ਨੂੰ ਭੜਕਾਉਣ ਦਾ ਸਮਰਥਨ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ,“ਚੀਨ ਅਫਗਾਨਿਸਤਾਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਦਾ ਹੈਅਫਗਾਨਿਸਤਾਨ ਦਾ ਭਵਿੱਖ ਅਫਗਾਨ ਲੋਕਾਂ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ।”

Advertisement
×