Trump 'starting to doubt' that Ukraine will reach deal with Russia: ਟਰੰਪ ਨੂੰ ਯੂਕਰੇਨ ਦੇ ਰੂਸ ਨਾਲ ਸਮਝੌਤਾ ਕਰਨ ’ਤੇ ਸ਼ੱਕ
ਯੂਕਰੇਨ ਨੂੰ ਤੁਰਕੀ ’ਚ ਰੂਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਅਪੀਲ
Advertisement
ਵਾਸ਼ਿੰਗਟਨ, 11 ਮਈ
Advertisement
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਯੂਕਰੇਨ ਰੂਸ ਨਾਲ ਜੰਗਬੰਦੀ ਦਾ ਸਮਝੌਤਾ ਕਰੇਗਾ। ਉਨ੍ਹਾਂ ਯੂਕਰੇਨ ਨੂੰ ਵੀਰਵਾਰ ਨੂੰ ਤੁਰਕੀ ਵਿੱਚ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਮਿਲਣ ਦੀ ਅਪੀਲ ਕੀਤੀ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਨੂੰ ਸ਼ੱਕ ਹੋਣ ਲੱਗਾ ਹੈ ਕਿ ਯੂਕਰੇਨ ਵਲਾਦੀਮੀਰ ਪੂਤਿਨ ਨਾਲ ਸਮਝੌਤਾ ਕਰੇਗਾ। ਰੂਸ ਦੇ ਰਾਸ਼ਟਰਪਤੀ ਪੂਤਿਨ ਯੂਕਰੇਨ ਨਾਲ ਜੰਗਬੰਦੀ ਸਮਝੌਤਾ ਨਹੀਂ ਕਰਨਾ ਚਾਹੁੰਦੇ ਹਨ ਸਗੋਂ ਖੂਨੀ ਦੌਰ ਦੇ ਸੰਭਾਵੀ ਅੰਤ ਲਈ ਗੱਲਬਾਤ ਕਰਨ ਲਈ ਵੀਰਵਾਰ ਨੂੰ ਤੁਰਕੀ ਵਿੱਚ ਮਿਲਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚ ਸਮਝੌਤਾ ਕਰਨ ਲਈ ਗੱਲਬਾਤ ਚਲਾਈ ਸੀ। ਰਾਇਟਰਜ਼
Advertisement
×