DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਵਿਚ ਬੰਦੀ ਬਣਾਏ ਤਿੰਨ ਪੰਜਾਬੀ ਨੌਜਵਾਨ ਰਿਹਾਅ

ਹਰਪ੍ਰੀਤ ਕੌਰ ਹੁਸ਼ਿਆਰਪੁਰ, 4 ਜੂਨ ਇਰਾਨ ਵਿੱਚ ਬੰਦੀ ਬਣਾ ਕੇ ਰੱਖੇ ਪੰਜਾਬ ਦੇ ਤਿੰਨ ਨੌਜਵਾਨ ਇਰਾਨ ਪੁਲੀਸ ਨੇ ਛੁਡਵਾ ਲਏ ਹਨ। ਇਰਾਨ ਦੂਤਾਵਾਸ ਨੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਟਰੈਵਲ ਏਜੰਟ ਦੇ ਝਾਂਸੇ ’ਚ ਆ...
  • fb
  • twitter
  • whatsapp
  • whatsapp
featured-img featured-img
ਫੋਟੋ: ਐਕਸ
Advertisement

ਹਰਪ੍ਰੀਤ ਕੌਰ

ਹੁਸ਼ਿਆਰਪੁਰ, 4 ਜੂਨ

Advertisement

ਇਰਾਨ ਵਿੱਚ ਬੰਦੀ ਬਣਾ ਕੇ ਰੱਖੇ ਪੰਜਾਬ ਦੇ ਤਿੰਨ ਨੌਜਵਾਨ ਇਰਾਨ ਪੁਲੀਸ ਨੇ ਛੁਡਵਾ ਲਏ ਹਨ। ਇਰਾਨ ਦੂਤਾਵਾਸ ਨੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਟਰੈਵਲ ਏਜੰਟ ਦੇ ਝਾਂਸੇ ’ਚ ਆ ਕੇ ਆਸਟਰੇਲੀਆ ਜਾਣ ਲਈ ਪੰਜਾਬ ਦੇ ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਸੰਗਰੂਰ ਜ਼ਿਲ੍ਹਿਆਂ ਨਾਲ ਸਬੰਧਤ ਇਹ ਨੌਜਵਾਨ 1 ਮਈ ਨੂੰ ਇਰਾਨ ਏਅਰਪੋਰਟ ’ਤੇ ਪਹੁੰਚੇ ਸਨ। ਇੱਥੇ ਡੌਂਕਰਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਪਰਿਵਾਰਾਂ ਤੋ ਫਿਰੌਤੀ ਦੀ ਮੰਗ ਕੀਤੀ ਸੀ।

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਤਹਿਰਾਨ ਪੁਲੀਸ ਨੇ ਬਚਾਇਆ ਹੈ। ਛੁਡਾਏ ਗਏ ਤਿੰਨ ਭਾਰਤੀ ਨਾਗਰਿਕਾਂ ਦੀ ਪਛਾਣ ਸੰਗਰੂਰ ਦੇ ਹੁਸਨਪ੍ਰੀਤ ਸਿੰਘ, ਐੱਸਬੀਐੱਸ ਨਗਰ ਦੇ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਉਹ 1 ਮਈ ਨੂੰ ਤਹਿਰਾਨ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਲਾਪਤਾ ਹੋ ਗਏ ਸਨ।

ਇੱਥੇ ਜ਼ਿਕਰਯੋਗ ਹੈ ਕਿ ਤਿੰਨਾਂ ਵਿਅਕਤੀਆਂ ਨੂੰ ਇੱਕ ਗੈਰ-ਕਾਨੂੰਨੀ ਟਰੈਵਲ ਏਜੰਟ ਨੇ ਕਥਿਤ ਤੌਰ ’ਤੇ ਧੋਖਾ ਦਿੱਤਾ ਸੀ, ਜਿਸ ਨੇ ਉਨ੍ਹਾਂ ਨੂੰ ਆਸਟਰੇਲੀਆ ਵਿੱਚ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀ। ਪਰ ਉਸ ਨੇ ਉਨ੍ਹਾਂ ਨੂੰ ਡੰਕੀ ਰੂਟ ਰਾਹੀਂ ਈਰਾਨ ਭੇਜ ਦਿੱਤਾ। ਇਹ ਰਸਤਾ ਅਕਸਰ ਮਨੁੱਖੀ ਤਸਕਰਾਂ ਵੱਲੋਂ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤਿਆ ਜਾਂਦਾ ਹੈ। ਨੌਜਵਾਨਾਂ ਦੇ ਪਰਿਵਾਰਾਂ ਦਾ ਦਾਅਵਾ ਸੀ ਕਿ ਅਗਵਾਕਾਰਾਂ ਨੇ 1 ਕਰੋੜ ਰੁਪਏ ਦੀ ਫਿਰੌਤੀ ਮੰਗ ਕਰਦਿਆਂ ਤਿੰਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

Advertisement
×