ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੂਸੀ ਫੌ਼ਜ ਦੇ ਹਮਲਿਆਂ ’ਚ ਤਿੰਨ ਹਲਾਕ

ਕਈ ਜ਼ਖ਼ਮੀ; ਡਰੋਨਾਂ ਤੇ ਕਈ ਹਥਿਆਰਾਂ ਨਾਲ ਕੀਤੇ ਹਮਲੇ
ਯੂਕਰੇਨ ਦੇ ਖਾਰਕੀਵ ਇਲਾਕੇ ਵਿੱਚ ਰੂਸੀ ਹਮਲਿਆਂ ’ਚ ਨੁਕਸਾਨੀ ਗਈ ਇਮਾਰਤ ’ਚੋਂ ਇਕ ਮਹਿਲਾ ਨੂੰ ਕੱਢ ਕੇ ਲਿਆਉਂਦੇ ਹੋਏ ਬਚਾਅ ਕਰਮੀ। -ਫੋਟੋ: ਪੀਟੀਆਈ
Advertisement

ਕੀਵ, 12 ਜੂਨ

ਰੂਸੀ ਫੌ਼ਜ ਵੱਲੋਂ ਡਰੋਨ ਅਤੇ ਹੋਰ ਹਥਿਆਰਾਂ ਨਾਲ ਯੂਕਰੇਨ ’ਤੇ ਕੀਤੇ ਹਮਲਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਯੂਕਰੇਨ ਨਾਲ ਜੰਗਬੰਦੀ ਸਵੀਕਾਰ ਕਰਨ ਲਈ ਕੌਮਾਂਤਰੀ ਦਬਾਅ ਦੇ ਬਾਵਜੂਦ ਰੂਸ ਨੇ ਇਹ ਹਮਲੇ ਕੀਤੇ। ਯੂਕਰੇਨ ਦੀ ਹਵਾਈ ਫੌਜ ਮੁਤਾਬਕ, ਰੂਸ ਨੇ ਰਾਤ ਭਰ ਵਿੱਚ ਯੂਕਰੇਨ ’ਤੇ 63 ਡਰੋਨ ਅਤੇ ਹੋਰ ਹਥਿਆਰਾਂ ਨਾਲ ਹਮਲੇ ਕੀਤੇ। ਇਸ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ 28 ਡਰੋਨ ਨਸ਼ਟ ਕਰ ਦਿੱਤੇ, ਜਦਕਿ 21 ਹੋਰਾਂ ਨੂੰ ਰੋਕ ਲਿਆ ਗਿਆ। ਯੂਕਰੇਨ ਦੀ ਪੁਲੀਸ ਨੇ ਦੱਸਿਆ ਕਿ ਰੂਸੀ ਹਮਲੇ ਦਾ ਕੇਂਦਰ ਰਹੇ ਦੋਨੇਤਸਕ ਖੇਤਰ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਦੋ ਵਿਅਕਤੀ ਮਾਰੇ ਗਏ ਅਤੇ ਛੇ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਦੱਖਣੀ ਖੇਰਸਨ ਖੇਤਰ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਇਹ ਖੇਤਰ ਰੂਸੀ ਫੌ਼ਜ ਦੇ ਕਬਜ਼ੇ ਵਿੱਚ ਹੈ। ਖਾਰਕੀਵ ਖੇਤਰ ਦੇ ਮੁਖੀ ਓਲੇਹ ਸਿਨੀਹੁਬੋਵ ਨੇ ਕਿਹਾ ਕਿ ਰਾਤ ਭਰ ਹੋਏ ਰੂਸੀ ਡਰੋਨ ਹਮਲਿਆਂ ਵਿੱਚ ਚਾਰ ਬੱਚਿਆਂ ਸਣੇ 15 ਵਿਅਕਤੀ ਜ਼ਖ਼ਮੀ ਹੋ ਗਏ। ਖਾਰਕੀਵ ਸ਼ਹਿਰ ਦੇ ਮੇਅਰ ਇਹੋਰ ਤੇਰੇਖੋਵ ਨੇ ਕਿਹਾ ਕਿ ਰੂਸੀ ਡਰੋਨਾਂ ਨੇ ਰਿਹਾਇਸ਼ੀ ਜ਼ਿਲ੍ਹਿਆਂ, ਸਿੱਖਿਆ ਸਹੂਲਤਾਂ ਅਤੇ ਹੋਰ ਨਾਗਰਿਕ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ। ਰੂਸੀ ਫੌਜ ਨੇ ਹਾਲ ਦੇ ਦਿਨਾਂ ਵਿੱਚ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਕਈ ਵਾਰ ਹਮਲੇ ਕੀਤੇ ਹਨ। ਸੋਮਵਾਰ ਨੂੰ ਲਗਪਗ 500 ਡਰੋਨ ਹਮਲੇ ਅਤੇ ਮੰਗਲਵਾਰ ਨੂੰ ਰਾਤ ਭਰ ਵਿੱਚ 315 ਡਰੋਨ ਅਤੇ ਸੱਤ ਮਿਜ਼ਾਈਲ ਹਮਲੇ ਹੋਏ ਸਨ। -ਏਪੀ

Advertisement

Advertisement