Russian-flagged oil tanker MIDVOLGA-2 transits Bosphorus in Istanbul, Turkey, August 15, 2022. REUTERS/Yoruk Isik/File Photo
Advertisement
ਸੂਰਜਮੁਖੀ ਦਾ ਤੇਲ ਲੈ ਕੇ ਰੂਸ ਤੋਂ ਜੌਰਜੀਆ ਜਾ ਰਹੇ ਟੈਂਕਰ ’ਤੇ ਕਾਲਾ ਸਾਗਰ ਵਿੱਚ ਹਮਲਾ ਕੀਤਾ ਗਿਆ। ਤੁਰਕੀ ਦੀ ਸਮੁੰਦਰੀ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ।
ਅਥਾਰਟੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਰੂਸੀ ਫਲੀਟ ਵਿੱਚ ਸ਼ਾਮਲ ਦੋ ਤੇਲ ਟੈਂਕਰਾਂ ਨੂੰ ਯੂਕਰੇਨ ਦੀ ਜਲ ਸੈਨਾ ਨੇ ਡਰੋਨ ਨਾਲ ਨਿਸ਼ਾਨਾ ਬਣਾਇਆ ਸੀ। ਤੁਰਕੀ ਦੇ ਸਮੁੰਦਰੀ ਮਾਮਲਿਆਂ ਬਾਰੇ ਡਾਇਰੈਕਟੋਰੇਟ ਜਨਰਲ ਨੇ ਦੱਸਿਆ ਕਿ ਮਿਡਵੋਲਗਾ-2 ’ਤੇ ਤੁਰਕੀ ਦੇ ਤੱਟ ਤੋਂ ਲਗਪਗ 130 ਕਿਲੋਮੀਟਰ ਦੂਰ ਹਮਲਾ ਹੋਇਆ। ਚਾਲਕ ਅਮਲੇ ਦੇ 13 ਮੈਂਬਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਬੇੜੇ ਤੋਂ ਕਿਸੇ ਐਮਰਜੈਂਸੀ ਸਹਾਇਤਾ ਲਈ ਅਪੀਲ ਨਹੀਂ ਮਿਲੀ।
Advertisement
ਸਮੁੰਦਰੀ ਅਥਾਰਟੀ ਨੇ ਬਿਆਨ ’ਚ ਕਿਹਾ ਕਿ ਇਹ ਟੈਂਕਰ ਤੁਰਕੀ ਦੀ ਬੰਦਰਗਾਹ ਸਿਨੋਪ ਵੱਲ ਵਧ ਰਿਹਾ ਸੀ। ਤੁਰਕੀ ਦੇ ਰਾਸ਼ਟਰਪਤੀ ਆਰ ਟੀ ਅਰਦੋਗਾਂ ਨੇ ਸੋਮਵਾਰ ਨੂੰ ਦੋ ਰੂਸੀ ਜਹਾਜ਼ਾਂ ਕੈਰੋਸ ਅਤੇ ਵਿਰਾਟ ’ਤੇ ਯੂਕਰੇਨੀ ਡਰੋਨ ਹਮਲੇ ਦਾ ਵਿਰੋਧ ਕਰਦਿਆਂ ਇਸ ਨੂੰ ਸੰਘਰਸ਼ ਦੇ ‘ਚਿੰਤਾਜਨਕ ਪੱਧਰ ਤੱਕ ਵਧਣ’ ਦਾ ਸੰਕੇਤ ਕਰਾਰ ਦਿੱਤਾ ਸੀ।
Advertisement
Advertisement
×

