DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ’ਚ ਐੱਮਪੌਕਸ ਦਾ ਚੌਥਾ ਕੇਸ ਮਿਲਿਆ

ਇਸਲਾਮਾਬਾਦ, 1 ਸਤੰਬਰ ਪਾਕਿਸਤਾਨ ’ਚ ਮੰਕੀਪੌਕਸ (ਐੱਮਪੌਕਸ) ਵਾਇਰਸ ਦਾ ਇਕ ਹੋਰ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਚੌਥਾ ਕੇਸ ਖ਼ੈਬਰ ਪਖਤੂਨਖਵਾ ਪ੍ਰਾਂਤ ’ਚ ਸਾਹਮਣੇ ਆਇਆ ਹੈ ਜਦਕਿ ਅਧਿਕਾਰੀ ਪਹਿਲਾਂ ਹੀ ਤਿੰਨ ਕੇਸਾਂ...
  • fb
  • twitter
  • whatsapp
  • whatsapp
Advertisement

ਇਸਲਾਮਾਬਾਦ, 1 ਸਤੰਬਰ

ਪਾਕਿਸਤਾਨ ’ਚ ਮੰਕੀਪੌਕਸ (ਐੱਮਪੌਕਸ) ਵਾਇਰਸ ਦਾ ਇਕ ਹੋਰ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਚੌਥਾ ਕੇਸ ਖ਼ੈਬਰ ਪਖਤੂਨਖਵਾ ਪ੍ਰਾਂਤ ’ਚ ਸਾਹਮਣੇ ਆਇਆ ਹੈ ਜਦਕਿ ਅਧਿਕਾਰੀ ਪਹਿਲਾਂ ਹੀ ਤਿੰਨ ਕੇਸਾਂ ਦੀ ਪੁਸ਼ਟੀ ਕਰ ਚੁੱਕੇ ਹਨ। ਖ਼ੈਬਰ ਪਖਤੂਨਖਵਾ ਦੇ ਸਿਹਤ ਡਾਇਰੈਕਟਰ ਡਾਕਟਰ ਇਰਸ਼ਾਦ ਅਲੀ ਰੋਗ਼ਾਨੀ ਨੇ ਕਿਹਾ ਕਿ ਪਿਸ਼ਾਵਰ ਹਵਾਈ ਅੱਡੇ ’ਤੇ ਮੈਡੀਕਲ ਟੀਮ ਨੇ ਮਰੀਜ਼ ਨੂੰ ਪੁਲੀਸ ਅਤੇ ਸਰਵਿਸਿਜ਼ ਹਸਪਤਾਲ ’ਚ ਤਬਦੀਲ ਕਰ ਦਿੱਤਾ। ਰੋਗ਼ਾਨੀ ਨੇ ਕਿਹਾ ਕਿ ਮਰੀਜ਼ ਦੇ ਜ਼ਖ਼ਮ ਤੋਂ ਨਮੂਨੇ ਲੈ ਕੇ ਲੈਬਾਰਟਰੀ ’ਚ ਭੇਜੇ ਗਏ ਸਨ ਜਿਨ੍ਹਾਂ ਚ ਐੱਮਪੌਕਸ ਦੀ ਪੁਸ਼ਟੀ ਹੋਈ ਹੈ। ਮਰੀਜ਼ ਦੀ ਹਾਲਤ ਸਥਿਰ ਦੱਸੀ ਗਈ ਹੈ। ਅਧਿਕਾਰੀਆਂ ਮੁਤਾਬਕ ਸਾਰੇ ਮਰੀਜ਼ ਵਿਦੇਸ਼ ਤੋਂ ਪਰਤੇ ਹਨ ਅਤੇ ਸਥਾਨਕ ਪੱਧਰ ’ਤੇ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਵਿਦੇਸ਼ ਤੋਂ ਪਰਤੇ ਮਰੀਜ਼ਾਂ ਦੇ ਐੱਮਪੌਕਸ ਲਈ ਪਾਜ਼ੇਟਿਵ ਨਿਕਲਣ ਮਗਰੋਂ ਪਾਕਿਸਤਾਨ ਨੇ ਹਵਾਈ ਅੱਡਿਆਂ ’ਤੇ ਇਹਤਿਆਤੀ ਕਦਮ ਵਜੋਂ ਸਕਰੀਨਿੰਗ ਸਿਸਟਮ ਦਾ ਪ੍ਰਬੰਧ ਕੀਤਾ ਹੈ। ਹਸਪਤਾਲ ਵਿਚ ਅਗਾਊਂ ਪ੍ਰਬੰਧ ਵਜੋਂ ਅਜਿਹੇ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਤਿਆਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਮਹੀਨੇ ਅਫ਼ਰੀਕਾ ’ਚ ਐੱਮਪੌਕਸ ਫੈਲਣ ਦੀ ਚਿਤਾਵਨੀ ਜਾਰੀ ਕੀਤੀ ਸੀ। ਕਾਂਗੋ ’ਚ ਪਿਛਲੇ ਸਾਲ ਜਨਵਰੀ ’ਚ ਵਾਇਰਸ ਫੈਲਣ ਮਗਰੋਂ ਹੁਣ ਤੱਕ ਐੱਮਪੌਕਸ ਦੇ 27 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1,100 ਤੋਂ ਵਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ

Advertisement

Advertisement
×