ਟੈਰਿਫ: ਟਰੰਪ ਦੀ ਥਾਂ ਬੇਸੈਂਟ ਜਾਣਗੇ ਸੁਪਰੀਮ ਕੋਰਟ
ਰਾਸ਼ਟਰਪਤੀ ਡੋਨਲਡ ਟਰੰਪ 5 ਨਵੰਬਰ ਨੂੰ ਟੈਰਿਫ ਮਾਮਲੇ ’ਚ ਸੁਣਵਾਈ ਲਈ ਨਿੱਜੀ ਤੌਰ ’ਤੇ ਸੁਪਰੀਮ ਕੋਰਟ ਨਹੀਂ ਜਾਣਗੇ। ਉਨ੍ਹਾਂ ਦੀ ਥਾਂ ਖਜ਼ਾਨਾ ਸਕੱਤਰ ਹਾਜ਼ਰ ਰਹਿਣਗੇ। ਇਸ ਸੁਣਵਾਈ ਦੌਰਾਨ ਟਰੰਪ ਦੀਆਂ ਆਰਥਿਕ ਅਤੇ ਵਿਦੇਸ਼ ਨੀਤੀ ਦੇ ਕੇਂਦਰ ਵਿੱਚ ਰੱਖੇ ਗਏ ਟੈਰਿਫਾਂ...
Advertisement
ਰਾਸ਼ਟਰਪਤੀ ਡੋਨਲਡ ਟਰੰਪ 5 ਨਵੰਬਰ ਨੂੰ ਟੈਰਿਫ ਮਾਮਲੇ ’ਚ ਸੁਣਵਾਈ ਲਈ ਨਿੱਜੀ ਤੌਰ ’ਤੇ ਸੁਪਰੀਮ ਕੋਰਟ ਨਹੀਂ ਜਾਣਗੇ। ਉਨ੍ਹਾਂ ਦੀ ਥਾਂ ਖਜ਼ਾਨਾ ਸਕੱਤਰ ਹਾਜ਼ਰ ਰਹਿਣਗੇ। ਇਸ ਸੁਣਵਾਈ ਦੌਰਾਨ ਟਰੰਪ ਦੀਆਂ ਆਰਥਿਕ ਅਤੇ ਵਿਦੇਸ਼ ਨੀਤੀ ਦੇ ਕੇਂਦਰ ਵਿੱਚ ਰੱਖੇ ਗਏ ਟੈਰਿਫਾਂ ਦਾ ਭਵਿੱਖ ਤੈਅ ਹੋਣਾ ਹੈ। ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਬੀਤੇ ਦਿਨ ਫੌਕਸ ਨਿਊਜ਼ ਚੈਨਲ ਦੇ ‘ਜੈਸੀ ਵਾਟਰਜ਼ ਪ੍ਰਾਈਮਟਾਈਮ’ ’ਤੇ ਕਿਹਾ, ‘‘ਮੈਂ ਸੁਣਵਾਈ ਲਈ ਜਾ ਰਿਹਾ ਹਾਂ ਤੇ ਅਗਲੀ ਕਤਾਰ ਵਿੱਚ ਬੈਠ ਕੇ ਸੁਣਾਂਗਾ।’’ ਸ੍ਰੀ ਟਰੰਪ ਨੇ ਲੰਘੇ ਐਤਵਾਰ ਪੱਤਰਕਾਰਾਂ ਨੂੰ ਕਿਹਾ, ‘‘ਇਹ ਮੇਰੇ ਬਾਰੇ ਨਹੀਂ, ਇਹ ਸਾਡੇ ਦੇਸ਼ ਬਾਰੇ ਹੈ।’’
Advertisement
Advertisement
×

