ਸੀਰੀਆ: ਸਾਬਕਾ ਰਾਸ਼ਟਰਪਤੀ ਦਾ ਭਰਾ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
ਦਮਸ਼ਕ, 21 ਜੂਨ ਸੀਰੀਆ ਦੇ ਅਧਿਕਾਰੀਆਂ ਨੇ ਸਾਬਕਾ ਰਾਸ਼ਟਰਪਤੀ ਬਸ਼ਰ ਅਸਦ ਦੇ ਭਰਾ (ਚਾਚੇ/ਤਾਏ ਦੇ ਬੇਟੇ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਰੀਕਾ ਨੇ ਉਸ ’ਤੇ ਨਸ਼ਾ ਤਸਕਰੀ ’ਚ ਕਥਿਤ ਭੂਮਿਕਾ ਅਤੇ ਗੱਦੀਓਂ ਲਾਂਭੇ ਕੀਤੀ ਸਰਕਾਰ ਪ੍ਰਤੀ ਵਫ਼ਦਾਰ ਬਲਾਂ ਨੂੰ ਹਮਾਇਤ...
Advertisement
ਦਮਸ਼ਕ, 21 ਜੂਨ
ਸੀਰੀਆ ਦੇ ਅਧਿਕਾਰੀਆਂ ਨੇ ਸਾਬਕਾ ਰਾਸ਼ਟਰਪਤੀ ਬਸ਼ਰ ਅਸਦ ਦੇ ਭਰਾ (ਚਾਚੇ/ਤਾਏ ਦੇ ਬੇਟੇ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਰੀਕਾ ਨੇ ਉਸ ’ਤੇ ਨਸ਼ਾ ਤਸਕਰੀ ’ਚ ਕਥਿਤ ਭੂਮਿਕਾ ਅਤੇ ਗੱਦੀਓਂ ਲਾਂਭੇ ਕੀਤੀ ਸਰਕਾਰ ਪ੍ਰਤੀ ਵਫ਼ਦਾਰ ਬਲਾਂ ਨੂੰ ਹਮਾਇਤ ਦੇਣ ਕਾਰਨ ਪਾਬੰਦੀਆਂ ਲਾਈਆਂ ਸਨ। ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਵਸੀਮ ਬਦੀ ਅਸਦ ਨੂੰ ਕਦੋਂ ਜਾਂ ਕਿੱਥੋਂ ਗ੍ਰਿਫ਼ਤਾਰ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਉਹ 54 ਸਾਲ ਰਾਜ ਕਰਨ ਵਾਲੇ ਅਸਦ ਪਰਿਵਾਰ ਦਾ ਦਸੰਬਰ ਮਹੀਨੇ ਬਾਗੀਆਂ ਵੱਲੋਂ ਤਖ਼ਤ ਪਲਟੇ ਜਾਣ ਤੋਂ ਪਹਿਲਾਂ ਨਸ਼ਾ ਤਸਕਰੀ ਤੇ ਹੋਰ ਅਪਰਾਧਾਂ ’ਚ ਲੋੜੀਂਦਾ ਸੀ। ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਵਸੀਮ ਅਸਦ ’ਤੇ ਮਾਰਚ 2023 ’ਚ ਪਾਬੰਦੀਆਂ ਲਾਈਆਂ ਸਨ। ਇਸ ਨੇ ਕਿਹਾ ਕਿ ਵਸੀਮ ਅਸਦ ਨੇ ਸਰਕਾਰ ਦੇ ਸਮਰਥਨ ਲਈ ਫਿਰਕੂ ਮਿਲੀਸ਼ੀਆ ਦੇ ਗਠਨ ਦਾ ਖੁੱਲ੍ਹੇ ਤੌਰ ’ਤੇ ਸੱਦਾ ਦਿੱਤਾ ਸੀ। -ਪੀਟੀਆਈ
Advertisement
Advertisement
×