ਇਟਲੀ ’ਚ ਪੰਜਾਬ ਦੇ ਨੌਜਵਾਨ ਦੀ ਮੌਤ
ਸਰਬਜੀਤ ਸਿੰਘ ਗਿੱਲ ਫਿਲੌਰ, 24 ਅਪਰੈਲ ਪਿੰਡ ਢੱਕ ਮਜਾਰਾ ਦੇ ਇੱਕ ਨੌਜਵਾਨ ਦੀ ਇਟਲੀ ’ਚ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਹਰਪਾਲ ਰਾਮ ਉਰਫ ਪਾਲਾ ਪੁੱਤਰ ਨੰਜੂ ਰਾਮ ਲਗਪਗ 6 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ...
ਸਰਬਜੀਤ ਸਿੰਘ ਗਿੱਲ
ਫਿਲੌਰ, 24 ਅਪਰੈਲ
ਪਿੰਡ ਢੱਕ ਮਜਾਰਾ ਦੇ ਇੱਕ ਨੌਜਵਾਨ ਦੀ ਇਟਲੀ ’ਚ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਹਰਪਾਲ ਰਾਮ ਉਰਫ ਪਾਲਾ ਪੁੱਤਰ ਨੰਜੂ ਰਾਮ ਲਗਪਗ 6 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਟਲੀ ਗਿਆ ਸੀ, ਜਿਥੇ ਉਹ ਇਟਲੀ ਦੇ ਸ਼ਹਿਰ ਸਲੈਰਨੋ ਵਿਖੇ ਇਕ ਰੈਸਟੋਰੈਂਟ ’ਤੇ ਕੰਮ ਕਰਦਾ ਸੀ। ਇਸ ਦੌਰਾਨ ਹਰਪਾਲ ਰਾਮ, ਜਦੋਂ ਕੰਮ ਉਪਰੰਤ ਆਪਣੇ ਕਮਰੇ ਵਿਚ ਗਿਆ ਤਾਂ ਰਾਤ ਦੇ ਸਮੇਂ ਅਚਾਨਕ ਸਿਹਤ ਵਿਗੜਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਭਰ ’ਚ ਸ਼ੋਗ ਫੈਲ ਗਿਆ।