Strong earthquake strikes Taiwan: ਤਾਇਵਾਨ ’ਚ ਭੂਚਾਲ ਦੇ ਜ਼ੋਰਦਾਰ ਝਟਕੇ
ਤਾਈਪੇਈ, 11 ਜੂਨ
ਨਿਗਰਾਨੀ ਏਜੰਸੀਆਂ ਨੇ ਕਿਹਾ ਕਿ ਤਾਇਵਾਨ ਵਿੱਚ ਹੁਆਲਿਅਨ ਸ਼ਹਿਰ ਤੋਂ ਲਗਭਗ 71 ਕਿਲੋਮੀਟਰ ਦੱਖਣ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਮੁਕਾਮੀ ਸਮੇਂ ਮੁਤਾਬਕ ਬੁੱਧਵਾਰ ਸ਼ਾਮ 7:01 ਵਜੇ ਸੈੱਲ ਫੋਨ ਅਲਾਰਮ ਬੰਦ ਹੋਣ ਤੋਂ ਕੁਝ ਸਕਿੰਟਾਂ ਬਾਅਦ ਭੂਚਾਲ ਆਇਆ।
ਅਮਰੀਕੀ ਭੂ-ਵਿਗਿਆਨ ਸਰਵੇਖਣ (United States Geological Survey) ਨੇ ਦੱਸਿਆ ਕਿ ਭੂਚਾਲ ਦੀ ਸ਼ਿੱਦਤ 5.9 ਸੀ ਅਤੇ ਇਸ ਦਾ ਕੇਂਦਰ 31.1 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਤਾਇਵਾਨ ਦੇ ਕੇਂਦਰੀ ਮੌਸਮ ਪ੍ਰਸ਼ਾਸਨ (Taiwan's Central Weather Administration) ਨੇ ਸ਼ਿੱਦਤ 6.4 ਦੱਸੀ ਹੈ। ਸੰਵੇਦਨਸ਼ੀਲਤਾ ਅਤੇ ਖੋਜ ਸਥਾਨਾਂ ਵਿੱਚ ਅੰਤਰ ਨੂੰ ਦੇਖਦੇ ਹੋਏ ਅਜਿਹੀਆਂ ਭਿੰਨਤਾਵਾਂ ਆਮ ਹੋ ਸਕਦੀਆਂ ਹਨ।
ਤਾਈਪੇਈ ਵਿੱਚ ਇਮਾਰਤਾਂ ਲਗਭਗ ਇੱਕ ਮਿੰਟ ਲਈ ਹਿੱਲੀਆਂ, ਪਰ ਖ਼ਬਰ ਲਿਖੇ ਜਾਣ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਮਿਲੀ। ਰਾਜਧਾਨੀ ਤਾਈਪੇ ਤੋਂ 154 ਕਿਲੋਮੀਟਰ ਦੱਖਣ ਵਿੱਚ ਸਥਿਤ ਹੁਆਲਿਅਨ ਇਸ 2.3 ਕਰੋੜ ਆਬਾਦੀ ਵਾਲੇ ਟਾਪੂ ਮੁਲਕ ਦੇ ਬਹੁਤ ਭੀੜ-ਭੜੱਕੇ ਵਾਲੇ ਪੱਛਮੀ ਪਾਸੇ ਦੇ ਮੁਕਾਬਲੇ ਮੁਕਾਬਲਤਨ ਘੱਟ ਆਬਾਦੀ ਖੇਤਰ ਹੈ। ਮੁਲਕ ਵਿਚ ਬਹੁਤੇ ਭੂਚਾਲ ਪੱਛਮੀ ਖ਼ਿੱਤੇ ਵਿਚ ਹੀ ਆਉਂਦੇ ਹਨ। ਇਸੇ ਕਾਰਨ ਜਦੋਂ ਵੀ ਕੋਈ ਤੇਜ਼ ਭੂਚਾਲ ਆਉਂਦਾ ਹੈ ਤਾਂ ਮੁਲਕ ਵਿਚ ਚੇਤਾਵਨੀ ਵਜੋਂ ਸੈੱਲਫੋਨ ਅਲਾਰਮ ਗੂੰਜਦੇ ਹਨ। -ਏਪੀ