ਅਮਰੀਕਾ ’ਚ ਤਾਲਾਬੰਦੀ ਬਾਰੇ ਖੜੋਤ ਬਰਕਰਾਰ
ਅਮਰੀਕੀ ਸਰਕਾਰ ਦੀ ਤਾਲਾਬੰਦੀ ਚੌਥੇ ਹਫ਼ਤੇ ਵਿੱਚ ਦਾਖਲ ਹੋ ਗਈ ਹੈ ਅਤੇ ਸੱਤਾਧਾਰੀ ਰਿਪਬਲਿਕਨਾਂ ਤੇ ਡੈਮੋਕਰੈਟਸ ਵਿਚਾਲੇ ਬਣਿਆ ਜਮੂਦ ਅਜੇ ਵੀ ਬਰਕਰਾਰ ਹੈ। ਰਿਪਬਲਿਕਨ ਸੈਨੇਟਰਾਂ ਨੇ ਵ੍ਹਾਈਟ ਹਾਊਸ ਵੱਲ ਰੁਖ਼ ਕੀਤਾ ਹੈ। ਸੈਨੇਟਰ ਤਾਲਾਬੰਦੀ ਨੂੰ ਖਤਮ ਕਰਨ ਦੇ ਢੰਗ ਤਰੀਕੇ...
ਅਮਰੀਕੀ ਸਰਕਾਰ ਦੀ ਤਾਲਾਬੰਦੀ ਚੌਥੇ ਹਫ਼ਤੇ ਵਿੱਚ ਦਾਖਲ ਹੋ ਗਈ ਹੈ ਅਤੇ ਸੱਤਾਧਾਰੀ ਰਿਪਬਲਿਕਨਾਂ ਤੇ ਡੈਮੋਕਰੈਟਸ ਵਿਚਾਲੇ ਬਣਿਆ ਜਮੂਦ ਅਜੇ ਵੀ ਬਰਕਰਾਰ ਹੈ। ਰਿਪਬਲਿਕਨ ਸੈਨੇਟਰਾਂ ਨੇ ਵ੍ਹਾਈਟ ਹਾਊਸ ਵੱਲ ਰੁਖ਼ ਕੀਤਾ ਹੈ। ਸੈਨੇਟਰ ਤਾਲਾਬੰਦੀ ਨੂੰ ਖਤਮ ਕਰਨ ਦੇ ਢੰਗ ਤਰੀਕੇ ਬਾਰੇ ਜ਼ਰੂਰੀ ਗੱਲਬਾਤ ਲਈ ਨਹੀਂ, ਸਗੋਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਇਕਜੁੱਟਤਾ ਦਿਖਾਉਣ ਲਈ ਵ੍ਹਾਈਟ ਹਾਊਸ ਪਹੁੰਚ ਰਹੇ ਹਨ। ਸੱਤਾਧਾਰੀ ਪਾਰਟੀ ਦੇ ਇਹ ਸੈਨੇਟਰ ਕਿਸੇ ਵੀ ਡੈਮੋਕਰੈਟਿਕ ਮੰਗ ’ਤੇ ਗੱਲਬਾਤ ਕਰਨ ਤੋਂ ਇਨਕਾਰੀ ਹਨ। ਉਧਰ, ਡੈਮੋਕਰੈਟਿਕ ਪਾਰਟੀ ਦੇ ਸੈਨੇਟਰਾਂ ਨੂੰ ਵੀ ਸਦਨ ਵੱਲੋਂ ਪਾਸ ਕੀਤੇ ਗਏ ਬਿੱਲ ਦੇ ਵਿਰੁੱਧ ਵੋਟਿੰਗ ਜਾਰੀ ਰੱਖਣ ਦੀ ਆਪਣੀ ਰਣਨੀਤੀ ’ਤੇ ਭਰੋਸਾ ਹੈ। ਦੋਵਾਂ ਧਿਰਾਂ ਵੱਲੋਂ ਵਿਰੋਧ ਦਾ ਕੋਈ ਸੰਕੇਤ ਨਾ ਦਿਖਾਉਣ ਕਰਕੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਤਾਲਾਬੰਦੀ ਨੂੰ ਲੈ ਕੇ ਬਣਿਆ ਜਮੂਦ ਕਿੰਨਾ ਚਿਰ ਜਾਰੀ ਰਹੇਗਾ; ਹਾਲਾਂਕਿ ਤਾਲਾਬੰਦੀ ਕਰ ਕੇ ਆਉਣ ਵਾਲੇ ਦਿਨਾਂ ਵਿੱਚ ਲੱਖਾਂ ਸੰਘੀ ਕਰਮਚਾਰੀ ਇੱਕ ਹੋਰ ਤਨਖਾਹ ਤੋਂ ਵਿਰਵੇਂ ਹੋ ਜਾਣਗੇ।