ਸਪੇਸਐੱਕਸ ਰਾਕੇਟ ਦੀ 11ਵੀਂ ਅਜ਼ਮਾਇਸ਼ੀ ਉਡਾਣ ਸ਼ੁਰੂ
ਸਪੇਸਐੱਕਸ ਨੇ ਆਪਣਾ ਇੱਕ ਹੋਰ ਵੱਡਾ ਸਟਾਰਸ਼ਿਪ ਰਾਕੇਟ ਅਜ਼ਮਾਇਸ਼ੀ ਉਡਾਣ ’ਤੇ ਭੇਜਿਆ ਜੋ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਮਯਾਬੀ ਨਾਲ ਦੁਨੀਆ ਦੇ ਅੱਧੇ ਹਿੱਸੇ ਤੱਕ ਪੁੱਜਿਆ ਤੇ ਨਾਲ ਹੀ ਨਕਲੀ ਉਪਗ੍ਰਹਿ ਵੀ ਛੱਡੇ ਗਏ। ‘ਸਟਾਰਸ਼ਿਪ’ ਹੁਣ ਤੱਕ ਦਾ...
Advertisement
ਸਪੇਸਐੱਕਸ ਨੇ ਆਪਣਾ ਇੱਕ ਹੋਰ ਵੱਡਾ ਸਟਾਰਸ਼ਿਪ ਰਾਕੇਟ ਅਜ਼ਮਾਇਸ਼ੀ ਉਡਾਣ ’ਤੇ ਭੇਜਿਆ ਜੋ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਮਯਾਬੀ ਨਾਲ ਦੁਨੀਆ ਦੇ ਅੱਧੇ ਹਿੱਸੇ ਤੱਕ ਪੁੱਜਿਆ ਤੇ ਨਾਲ ਹੀ ਨਕਲੀ ਉਪਗ੍ਰਹਿ ਵੀ ਛੱਡੇ ਗਏ। ‘ਸਟਾਰਸ਼ਿਪ’ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਤਾਕਤਵਰ ਰਾਕੇਟ ਹੈ ਅਤੇ ਇਸ ਨੇ ਟੈਕਸਸ ਦੇ ਦੱਖਣੀ ਸਿਰੇ ਤੋਂ ਸ਼ਾਮ ਨੂੰ ਉਡਾਣ ਭਰੀ। ਉਡਾਣ ਤੋਂ ਬਾਅਦ ਇਸ ਨਾਲੋਂ ਬੂਸਟਰ ਵੱਖ ਹੋ ਗਿਆ ਤੇ ਇਹ ਮੈਕਸਿਕੋ ਦੀ ਖਾੜੀ ’ਚ ਯੋਜਨਾਬੱਧ ਢੰਗ ਨਾਲ ਪੁੱਜਾ। ਪੁਲਾੜ ਜਹਾਜ਼ ਹਿੰਦ ਮਹਾਸਾਗਰ ’ਚ ਉਤਰਨ ਤੋਂ ਪਹਿਲਾਂ ਪੁਲਾੜ ’ਚ ਉਡਦਾ ਰਿਹਾ। ਸਪੇਸਐੱਕਸ ਦੇ ਡੈਨ ਹਿਊਟ ਨੇ ਐਲਾਨ ਕੀਤਾ, ‘‘ਧਰਤੀ ’ਤੇ ਵਾਪਸੀ ਕਰਨ ’ਤੇ ਸਵਾਗਤ ਹੈ ਸਟਾਰਸ਼ਿਪ।’’ ਇਹ ਸਟਾਰਸ਼ਿਪ ਦੀ 11ਵੀਂ ਅਜ਼ਮਾਇਸ਼ੀ ਉਡਾਣ ਸੀ।
Advertisement
Advertisement
×