ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੱਖਣੀ ਕੋਰੀਆ: ਭਾਰੀ ਮੀਂਹ ਕਾਰਨ 14 ਵਿਅਕਤੀਆਂ ਦੀ ਮੌਤ

12 ਹੋਰ ਲਾਪਤਾ; 3840 ਵਿਅਕਤੀਆਂ ਨੂੰ ਆਪਣੇ ਘਰ ਖਾਲੀ ਕਰਨੇ ਪਏ
ਦੱਖਣੀ ਕੋਰੀਆ ਦੇ ਗੈਪਿਓਂਗ ਵਿੱਚ ਭਾਰੀ ਮੀਂਹ ਦੌਰਾਨ ਢਿੱਗਾਂ ਡਿੱਗਣ ਕਾਰਨ ਨੁਕਸਾਨੀਆਂ ਇਮਾਰਤਾਂ। -ਫੋਟੋ: ਰਾਇਟਰਜ਼
Advertisement

ਦੱਖਣੀ ਕੋਰੀਆ ਵਿੱਚ ਪੰਜ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਵੱਖ-ਵੱਖ ਥਾਈਂ ਵਾਪਰੀਆਂ ਘਟਨਾਵਾਂ ਵਿੱਚ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਜਣੇ ਹੋਰ ਲਾਪਤਾ ਹੋ ਗਏ। ਸਰਕਾਰ ਨੇ ਅੱਜ ਇਹ ਜਾਣਕਾਰੀ ਦਿੱਤੀ। ਸੁਰੱਖਿਆ ਮੰਤਰਾਲੇ ਦੀ ਰਿਪੋਰਟ ਮੁਤਾਬਕ, ਅੱਜ ਸਵੇਰੇ 9 ਵਜੇ ਤੱਕ ਲਗਪਗ 3840 ਵਿਅਕਤੀਆਂ ਨੂੰ ਮਜਬੂਰੀਵੱਸ ਆਪਣੇ ਘਰ ਖਾਲੀ ਕਰਨੇ ਪਏ।

ਮੰਤਰਾਲੇ ਨੇ ਦੱਸਿਆ ਕਿ ਮੀਂਹ ਕਾਰਨ ਐਤਵਾਰ ਨੂੰ ਇਕ ਮਕਾਨ ਢਹਿ ਗਿਆ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਸਿਓਲ ਦੇ ਉੱਤਰ-ਪੂਰਬ ਵਿੱਚ ਸਥਿਤ ਗੈਪਿਓਂਗ ਸ਼ਹਿਰ ਵਿੱਚ ਇਕ ਹੋਰ ਵਿਅਕਤੀ ਨਦੀ ਵਿੱਚ ਰੁੜ੍ਹ ਗਿਆ। ਮੰਤਰਾਲੇ ਨੇ ਕਿਹਾ ਕਿ ਦੱਖਣੀ ਸ਼ਹਿਰ ਸਾਨਚਿਓਂਗ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ, ਮਕਾਨ ਡਿੱਗਣ ਅਤੇ ਅਚਾਨਕ ਹੜ੍ਹ ਆਉਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਵਿਅਕਤੀ ਲਾਪਤਾ ਹੋ ਗਏ।

Advertisement

ਮੰਤਰਾਲੇ ਦੀ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਗੈਪਿਓਂਗ ਅਤੇ ਦੱਖਣੀ ਸ਼ਹਿਰ ਗੁਆਂਗਜ਼ੂ ਵਿੱਚ ਛੇ ਵਿਅਕਤੀ ਲਾਪਤਾ ਹਨ। ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਇਕ ਡੁੱਬੀ ਹੋਈ ਕਾਰ ਵਿੱਚ ਤਿੰਨ ਵਿਅਕਤੀ ਮ੍ਰਿਤ ਪਾਏ ਗਏ ਸਨ। ਇਸੇ ਤਰ੍ਹਾਂ ਭਾਰੀ ਮੀਂਹ ਦੌਰਾਨ ਸਿਓਲ ਦੇ ਦੱਖਣ ਵਿੱਚ ਸਥਿਤ ਓਸਾਨ ’ਚ ਇਕ ਓਵਰਪਾਸ ਦੀ ਕੰਧ ਢਹਿਣ ਤੇ ਉਸ ਦੇ ਮਲਬੇ ਹੇਠ ਇਕ ਕਾਰ ਦੱਬਣ ਕਾਰਨ ਉਸ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ ਸੀ।

Advertisement