Saudi Arabia: ਮਨੋਰੰਜਨ ਪਾਰਕ ਵਿੱਚ Ride ਟੁੱਟਣ ਕਾਰਨ 20 ਤੋਂ ਵੱਧ ਲੋਕ ਜ਼ਖਮੀ
Amusement park ride in Saudi Arabia collapses and injures more than 20 people
Advertisement
ਪੱਛਮੀ ਸਾਊਦੀ ਅਰਬ ਵਿੱਚ ਇੱਕ ਮਨੋਰੰਜਨ ਪਾਰਕ ਦੀ Ride ਡਿੱਗਣ ਨਾਲ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਅਤੇ ਅਧਿਕਾਰੀਆਂ ਨੂੰ ਪਾਰਕ ਨੂੰ ਬੰਦ ਕਰਨ ਅਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰੀ ਮੀਡੀਆ ਦੀ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ।
ਇਹ ਹਾਦਸਾ ਬੁੱਧਵਾਰ ਨੂੰ Taif ਸ਼ਹਿਰ ਦੇ ਅਲ-ਹਦਾ Al-Hada ਇਲਾਕੇ ’ਚ ਵਾਪਰਿਆ ਜਦੋਂ ‘360 ਬਿਗ ਪੈਂਡੂਲਮ’ (360 Big Pendulum) ride ਹਿੱਸਿਆਂ ਵਿੱਚ ਟੁੱਟ ਗਈ ਅਤੇ ਲੋਕਾਂ ਨੂੰ ਲਿਜਾਣ ਵਾਲਾ ਹਿੱਸਾ ਜ਼ਮੀਨ ’ਤੇ ਡਿੱਗ ਪਿਆ।
Advertisement
ਖੇਤਰੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ Taif governor, Prince Saud bin Nahar bin Saud bin Abdulaziz ਨੇ ਘਟਨਾ ਦੀ ਜਾਂਚ ਅਤੇ ਪਾਰਕ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਵਿੱਚ ਕਿਹਾ ਗਿਆ ਕਿ ਜ਼ਖਮੀਆਂ ਵਿੱਚੋਂ ਕੁਝ ਨੂੰ ਮਨੋਰੰਜਨ ਪਾਰਕ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ, ਅਤੇ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਰਕਾਰੀ ਮੀਡੀਆ ਨੇ ਖ਼ਬਰ ’ਚ ਦੱਸਿਆ ਕਿ 23 ਵਿਅਕਤੀ ਜ਼ਖਮੀ ਹੋਏ ਹਨ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Advertisement
×