ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੂਸੀ ਆਗੂ ਵਲਾਦੀਮੀਰ ਪੂਤਿਨ ਪੂਰੀ ਤਰ੍ਹਾਂ ਪਾਗਲ ਹੋਇਆ: ਟਰੰਪ

ਰੂਸੀ ਆਗੂ ਵਲਾਦੀਮੀਰ ਪੂਤਿਨ ਪੂਰੀ ਤਰ੍ਹਾਂ ਪਾਗਲ ਹੋਇਆ: ਟਰੰਪ
Advertisement

ਵਾਸ਼ਿੰਗਟਨ, 26 ਮਈ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਉਹ ‘ਪੂਰੀ ਤਰ੍ਹਾਂ ਪਾਗਲ ਹੋ ਗਏ’ ਹਨ। ਉਨ੍ਹਾਂ ਨੇ ਇਹ ਟਿੱਪਣੀ ਰੂਸ ਵੱਲੋਂ ਲਗਾਤਾਰ ਤੀਜੀ ਰਾਤ ਕੀਵ ਤੇ ਹੋਰਨਾਂ ਯੂਕਰੇਨੀ ਸ਼ਹਿਰਾਂ ’ਤੇ ਕੀਤੇ ਡਰੋਨ ਤੇ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਕੀਤੀ ਹੈ। ਟਰੰਪ ਨੇ ਐਤਵਾਰ ਰਾਤ ਸੋਸ਼ਲ ਮੀਡੀਆ ’ਤੇ ਪੋਸਟ ’ਚ ਲਿਖਿਆ, ‘‘ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੇਰੇ ਹਮੇਸ਼ਾ ਬਹੁਤ ਚੰਗੇ ਰਿਸ਼ਤੇ ਰਹੇ ਹਨ, ਪਰ ਉਨ੍ਹਾਂ ਨੂੰ ਕੁਝ ਹੋ ਗਿਆ ਹੈ। ਉਹ ਬਿਲਕੁਲ ਪਾਗਲ ਹੋ ਗਏ ਹਨ।’’ ਅਮਰੀਕੀ ਸਦਰ ਨੇ ਕਿਹਾ, ‘‘ਪੂਤਿਨ ਬਹੁਤ ਸਾਰੇ ਲੋਕਾਂ ਦੀ ਬੇਵਜ੍ਹਾ ਜਾਨ ਲੈ ਰਹੇ ਹਨ। ਬਿਨਾਂ ਕਾਰਨ ਤੋਂ ਯੂਕਰੇਨੀ ਸ਼ਹਿਰਾਂ ’ਤੇ ਮਿਜ਼ਾਈਲਾਂ ਤੇ ਡਰੋਨ ਦਾਗੇ ਜਾ ਰਹੇ ਹਨ।’’ ਅਮਰੀਕੀ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਜੇ ਪੂਤਿਨ ਪੂਰੇ ਯੂਕਰੇਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤਾਂ ਇਹ ‘‘ਰੂਸ ਨੂੰ ਪਤਨ ਵੱਲ ਲੈ ਜਾਵੇਗਾ!’’ ਟਰੰਪ ਨੇ ਯੂਕਰੇਨੀ ਸਦਰ ਵਲੋਦੀਮੀਰ ਜ਼ੇਲੈਂਸਕੀ ਨੂੰ ਲੈ ਕੇ ਵੀ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਹ ‘ਜਿਸ ਤਰ੍ਹਾਂ ਨਾਲ ਗੱਲ ਕਰ ਰਹੇ ਹਨ, ਉਸ ਨਾਲ ਉਹ ਆਪਣੇ ਮੁਲਕ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਰਿਹੈ।’’ -ਏਪੀ

Advertisement

Advertisement