ਭਾਰਤ ’ਚ ਸੁਰੱਖਿਆ ਪਾਬੰਦੀਆਂ ਕਾਰਨ ਰੂਸੀ ਪੱਤਰਕਾਰ ਖ਼ਫਾ
ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਭਾਰਤ ਯਾਤਰਾ ਸਮੇਂ ਉਨ੍ਹਾਂ ਨਾਲ ਆਏ ਰੂਸੀ ਪੱਤਰਕਾਰਾਂ ਨੇ 23ਵੇਂ ਭਾਰਤ-ਰੂਸ ਸੰਮੇਲਨ ਦੌਰਾਨ ਬਹੁਤ ਜ਼ਿਆਦਾ ਸੁਰੱਖਿਆ ਪਾਬੰਦੀਆਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕੋਮਰਸੈਂਟ ਤੇ ਵੇਦੋਮੋਸਤੀ ਦੇ ਪੱਤਰਕਾਰਾਂ ਅਨੁਸਾਰ ਹੈਦਰਾਬਾਦ ਹਾਊਸ, ਰਾਸ਼ਟਰਪਤੀ ਭਵਨ ਤੇ ਹੋਰ ਥਾਵਾਂ ’ਤੇ...
Advertisement
ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਭਾਰਤ ਯਾਤਰਾ ਸਮੇਂ ਉਨ੍ਹਾਂ ਨਾਲ ਆਏ ਰੂਸੀ ਪੱਤਰਕਾਰਾਂ ਨੇ 23ਵੇਂ ਭਾਰਤ-ਰੂਸ ਸੰਮੇਲਨ ਦੌਰਾਨ ਬਹੁਤ ਜ਼ਿਆਦਾ ਸੁਰੱਖਿਆ ਪਾਬੰਦੀਆਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕੋਮਰਸੈਂਟ ਤੇ ਵੇਦੋਮੋਸਤੀ ਦੇ ਪੱਤਰਕਾਰਾਂ ਅਨੁਸਾਰ ਹੈਦਰਾਬਾਦ ਹਾਊਸ, ਰਾਸ਼ਟਰਪਤੀ ਭਵਨ ਤੇ ਹੋਰ ਥਾਵਾਂ ’ਤੇ ਸੁਰੱਖਿਆ ਜਾਂਚ ਉਨ੍ਹਾਂ ਮੁਕਾਬਲੇ ਕਿਤੇ ਵੱਧ ਸਖ਼ਤ ਸੀ। ਕੋਮਰਸੈਂਟ ਅਖ਼ਬਾਰ ’ਚ ਪ੍ਰਕਾਸ਼ਤ ਰਿਪੋਰਟ ’ਚ ਕਰੈਮਲਿਨ ਪ੍ਰੈੱਸ ਪੂਲ ਦੇ ਮੈਂਬਰ ਆਂਦਰੇਈ ਕੋਲੈਸਨੀਕੋਵ ਨੇ ਕਿਹਾ ਕਿ ਸਮੱਸਿਆਵਾਂ ਸਿਖਰ ਸੰਮੇਲਨ ਵਾਲੀ ਥਾਂ ਹੈਦਰਾਬਾਦ ਹਾਊਸ ਤੋਂ ਸ਼ੁਰੂ ਹੋਈਆਂ ਜਿੱਥੇ ਜਾਂਚ ਦੌਰਾਨ ਉਨ੍ਹਾਂ ਦੇ ਕਈ ਨਿੱਜੀ ਸਾਮਾਨ ਲੈ ਲਏ ਗਏ। ਉਨ੍ਹਾਂ ਕਿਹਾ ਕਿ ਕਈ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਚਾਰਜਰ, ਮੇਕਅੱਪ ਦਾ ਸਾਮਾਨ, ਇੱਥੋਂ ਤੱਕ ਕਿ ਕਾਰ ਦੀਆਂ ਚਾਬੀਆਂ ਤੇ ਕੰਘੀ ਜਿਹੀਆਂ ਚੀਜ਼ਾਂ ਲਿਜਾਣ ’ਤੇ ਰੋਕ ਲਗਾਈ ਗਈ ਸੀ।
Advertisement
Advertisement
×

