DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Russia-Ukraine ceasefire: ਰੂਸ ਨੇ ਯੂਕਰੇਨ ਨਾਲ ‘ਬਿਨਾਂ ਸ਼ਰਤ’ ਸ਼ਾਂਤੀ ਵਾਰਤਾਂ ਮੁੜ ਸ਼ੁਰੂ ਕਰਨ ਤਜਵੀਜ਼ ਰੱਖੀ

Russia's Putin proposes direct talks with Ukraine in Istanbul on May 15 'without preconditions'
  • fb
  • twitter
  • whatsapp
  • whatsapp
Advertisement

ਮਾਸਕੋ, 11 ਮਈ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ 15 ਮਈ ਨੂੰ ਇਸਤੰਬੁਲ ਵਿੱਚ ਯੂਕਰੇਨ ਨਾਲ ‘ਬਿਨਾਂ ਸ਼ਰਤ’ ਸਿੱਧੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਹੈ। ਪੂਤਿਨ ਨੇ ਐਤਵਾਰ ਤੜਕੇ ਕਰੈਮਲਿਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 2022 ਵਿੱਚ ਰੂਸ ਤੇ ਯੂਕਰੇਨ ਦਰਮਿਆਨ ਹੋਈ ਸ਼ਾਂਤੀ ਵਾਰਤਾ ‘ਮੁੜ ਸ਼ੁਰੂ’ ਕਰਨ ਦੀ ਤਜਵੀਜ਼ ਰੱਖੀ ਹੈ।

Advertisement

ਪੂਤਿਨ ਨੇ ਇਹ ਤਜਵੀਜ਼ ਅਜਿਹੇ ਮੌਕੇ ਰੱਖੀ ਹੈ ਜਦੋਂ ਚਾਰ ਪ੍ਰਮੁੱਖ ਯੂਰੋਪੀ ਦੇਸ਼ਾਂ ਦੇ ਆਗੂ ਰੂਸ ਉੱਤੇ 30 ਦਿਨਾਂ ਅੰਦਰ ਜੰਗਬੰਦੀ ਬਾਰੇ ਸਹਿਮਤੀ ਲਈ ਦਬਾਅ ਬਣਾ ਰਹੇ ਹਨ, ਤਾਂ ਕਿ ਇਸ ਸੰਘਰਸ਼ ਨੂੰ ਖ਼ਤਮ ਕਰਨ ਲਈ ਸ਼ਾਂਤੀ ਵਾਰਤਾ ਹੋ ਸਕੇ। ਫਰਾਂਸ, ਬਰਤਾਨੀਆ, ਜਰਮਨੀ ਤੇ ਪੋਲੈਂਡ ਦੇ ਆਗੂਆਂ ਨੇ ਕਿਹਾ ਕਿ ਸੋਮਵਾਰ ਤੋਂ ਜੰਗਬੰਦੀ ਸ਼ੁਰੂ ਕਰਨ ਸਬੰਧੀ ਉਨ੍ਹਾਂ ਦੀ ਤਜਵੀਜ਼ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪੂਰੀ ਹਮਾਇਤ ਹੈ।

ਪੂਤਿਨ ਨੇ ਸ਼ਨਿੱਚਰਵਾਰ ਨੂੰ ਆਪਣੇ ਬਿਆਨ ਵਿੱਚ ਨਵੀਂ ਜੰਗਬੰਦੀ ਤਜਵੀਜ਼ ਬਾਰੇ ਸਿੱਧੇ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ, ਜਦੋਂ ਕਿ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੀਐਨਐਨ ਨੂੰ ਦੱਸਿਆ ਕਿ ਮਾਸਕੋ ਇਸ ’ਤੇ ਵਿਚਾਰ ਕਰੇਗਾ।

ਨਾਜ਼ੀ ਜਰਮਨੀ ਉੱਤੇ ਜਿੱਤ ਦੀ 80ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਰੂਸ ਵੱਲੋਂ ਐਲਾਨੀ ਗਈ ਇੱਕਪਾਸੜ ਤਿੰਨ ਦਿਨਾਂ ਦੀ ਜੰਗਬੰਦੀ ਸ਼ਨਿੱਚਰਵਾਰ ਨੂੰ ਖਤਮ ਹੋ ਗਈ ਅਤੇ ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਫੌਜਾਂ ਨੇ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ।

ਅਮਰੀਕਾ ਨੇ ਮਾਰਚ ਵਿੱਚ ਫੌਰੀ ਅਤੇ ਸੀਮਤ 30 ਦਿਨਾਂ ਦੀ ਜੰਗਬੰਦੀ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਯੂਕਰੇਨ ਨੇ ਸਵੀਕਾਰ ਕਰ ਲਿਆ, ਪਰ ਕਰੈਮਲਿਨ ਨੇ ਆਪਣੀ ਇੱਛਾ ਨਾਲੋਂ ਸਖ਼ਤ ਜੰਗਬੰਦੀ ਦੀਆਂ ਸ਼ਰਤਾਂ ’ਤੇ ਜ਼ੋਰ ਦਿੱਤਾ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਯੂਕਰੇਨ ਅਤੇ ਇਸ ਦੇ ਸਹਿਯੋਗੀ ਸੋਮਵਾਰ ਤੋਂ ਘੱਟੋ-ਘੱਟ 30 ਦਿਨਾਂ ਲਈ ਰੂਸ ਨਾਲ "ਮੁਕੰਮਲ ਤੇ ਬਿਨਾਂ ਸ਼ਰਤ ਜੰਗਬੰਦੀ’ ਲਈ ਤਿਆਰ ਹਨ।

Advertisement
×