ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਰੰਪ ਦੇ ਅਲਟੀਮੇਟਮ ਦਾ ਲਾਹਾ ਲੈ ਸਕਦੈ ਰੂਸ

ਪੂਤਿਨ ਵੱਲੋਂ ਯੂਕਰੇਨ ’ਤੇ ਜ਼ੋਰਦਾਰ ਹਮਲੇ ਕਰਕੇ ਆਪਣੇ ਹਿੱਤ ਪੂਰੇ ਕਰਨ ਦੀ ਤਿਆਰੀ
Advertisement

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ ਨੂੰ ਯੂਕਰੇਨ ਨਾਲ 50 ਦਿਨਾਂ ਦੇ ਅੰਦਰ ਸ਼ਾਂਤੀ ਸਮਝੌਤਾ ਕਰਨ ਜਾਂ ਫਿਰ ਊਰਜਾ ਬਰਾਮਦਾਂ ’ਤੇ ਸਖ਼ਤ ਪਾਬੰਦੀਆਂ ਦੇ ਦਿੱਤੇ ਗਏ ਅਲਟੀਮੇਟਮ ਦਰਮਿਆਨ ਮਾਸਕੋ ਵੱਲੋਂ ਯੂਕਰੇਨ ’ਤੇ ਜ਼ੋਰਦਾਰ ਹਮਲੇ ਕੀਤੇ ਜਾ ਸਕਦੇ ਹਨ। ਅਮਰੀਕਾ ਦੀ ਚਿਤਾਵਨੀ ਮਗਰੋਂ ਰੂਸ ਨੂੰ ਇਕ ਤਰ੍ਹਾਂ ਨਾਲ ਆਪਣੀ ਕਾਰਵਾਈ ਜਾਰੀ ਰੱਖਣ ਦਾ ਵਾਧੂ ਸਮਾਂ ਮਿਲ ਗਿਆ ਹੈ। ਉਂਝ ਯੂਕਰੇਨ ਵੱਲੋਂ ਕੀਤੇ ਜਾ ਰਹੇ ਮੁਕਾਬਲੇ ਨੂੰ ਦੇਖਦਿਆਂ ਰੂਸੀ ਫੌਜ ਨੂੰ ਫੌਰੀ ਕੋਈ ਲਾਹਾ ਮਿਲਣ ਦੀ ਸੰਭਾਵਨਾ ਘੱਟ ਹੀ ਜਾਪ ਰਹੀ ਹੈ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਈ ਵਾਰ ਐਲਾਨ ਕੀਤਾ ਹੈ ਕਿ ਕਿਸੇ ਵੀ ਸ਼ਾਂਤੀ ਸਮਝੌਤੇ ਲਈ ਯੂਕਰੇਨ ਨੂੰ ਉਨ੍ਹਾਂ ਚਾਰ ਖ਼ਿੱਤਿਆਂ ’ਚੋਂ ਹਟਣਾ ਪਵੇਗਾ ਜਿਨ੍ਹਾਂ ਨੂੰ ਰੂਸ ਨੇ ਸਤੰਬਰ 2022 ’ਚ ਗ਼ੈਰਕਾਨੂੰਨੀ ਢੰਗ ਨਾਲ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਪਰ ਉਥੇ ਉਹ ਪੂਰੀ ਤਰ੍ਹਾਂ ਕਬਜ਼ਾ ਨਹੀਂ ਕਰ ਸਕਿਆ ਹੈ। ਲੰਡਨ ਸਥਿਤ ਰੌਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਦੇ ਜੈਕ ਵਾਟਲਿੰਗ ਨੇ ਕਿਹਾ ਕਿ ਰੂਸ ਵੱਲੋਂ ਗਰਮੀਆਂ ਦੌਰਾਨ ਹਮਲੇ ਤੇਜ਼ ਕੀਤੇ ਜਾਣ ਕਾਰਨ ਯੂਕਰੇਨੀ ਫੌਜ ’ਤੇ ਭਾਰੀ ਦਬਾਅ ਪੈ ਸਕਦਾ ਹੈ। -ਏਪੀ

Advertisement

ਚਾਰ ਯੂਕਰੇਨੀ ਸ਼ਹਿਰਾਂ ’ਤੇ ਹਮਲੇ, 15 ਜ਼ਖ਼ਮੀ

ਕੀਵ: ਰੂਸੀ ਫੌਜ ਨੇ ਯੂਕਰੇਨ ਦੇ ਚਾਰ ਸ਼ਹਿਰਾਂ ਖਾਰਕੀਵ, ਕ੍ਰਿਵੀ ਰੀਹ, ਵਿਨਿਤਸੀਆ ਅਤੇ ਓਦੇਸਾ ਨੂੰ ਨਿਸ਼ਾਨਾ ਬਣਾਉਂਦਿਆਂ ਜ਼ੋਰਦਾਰ ਹਮਲੇ ਕੀਤੇ। ਜ਼ਿਆਦਾਤਰ ਹਮਲੇ ਊਰਜਾ ਢਾਂਚਿਆਂ ’ਤੇ ਕੀਤੇ ਗਏ ਜਿਨ੍ਹਾਂ ’ਚ 15 ਵਿਅਕਤੀ ਜ਼ਖ਼ਮੀ ਹੋ ਗਏ। ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ 400 ਸ਼ਾਹਿਦ ਡਰੋਨ ਅਤੇ ਇਕ ਬੈਲਿਸਟਿਕ ਮਿਜ਼ਾਈਲ ਦਾਗ਼ੀ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਅਲਟੀਮੇਟਮ ਮਿਲਣ ਦੇ ਬਾਵਜੂਦ ਆਪਣੀ ਰਣਨੀਤੀ ’ਚ ਕੋਈ ਬਦਲਾਅ ਨਹੀਂ ਕੀਤਾ ਹੈ। -ਏਪੀ

Advertisement