DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੂਸ ਵੱਲੋਂ ਯੂਕਰੇਨ ’ਤੇ ਵੱਡੇ ਪੱਧਰ ’ਤੇ ਹਮਲੇ, ਤਿੰਨ ਮੌਤਾਂ

ਕੲੀ ਜ਼ਖ਼ਮੀ; ਕੲੀ ੳੁੱਚੀਆਂ ਇਮਾਰਤਾਂ ਅਤੇ ਮਕਾਨ ਨੁਕਸਾਨੇ
  • fb
  • twitter
  • whatsapp
  • whatsapp
featured-img featured-img
ਯੂਕਰੇਨ ਦੇ ਸ਼ਹਿਰ ਕੀਵ ਨੇੜੇ ਰੂਸੀ ਹਮਲਿਆਂ ਵਿੱਚ ਨੁਕਸਾਨੇ ਵਾਹਨਾਂ ਦਾ ਜਾਇਜ਼ਾ ਲੈਂਦਾ ਹੋਇਆ ਪੁਲੀਸ ਅਧਿਕਾਰੀ। -ਫੋਟੋ: ਰਾਇਟਰਜ਼
Advertisement

ਰੂਸ ਨੇ ਅੱਜ ਤੜਕੇ ਯੂਕਰੇਨ ਦੇ ਵੱਖ ਵੱਖ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਵੱਡੇ ਪੱਧਰ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਯੂਕਰੇਨ ਦੇ ਰਾਸ਼ਟਰਪਮਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਹਮਲੇ ਨਿਪਰੋਪੈਤਰੋਵਸਕ, ਮਾਈਕੋਲਾਈਵ, ਚੈਰਨੀਹੀਵ, ਜ਼ਾਪੋਰੀਜ਼ਿਆ, ਪੋਲਤਾਵਾ, ਕੀਵ, ਉਦੈਸਾ, ਸੁਮੀ ਅਤੇ ਖਾਰਕਿਵ ਸਣੇ ਨੌਂ ਖੇਤਰਾਂ ਵਿੱਚ ਹੋਏ। ਉਨ੍ਹਾਂ ਕਿਹਾ, ‘‘ਦੁਸ਼ਮਣ ਦਾ ਟੀਚਾ ਸਾਡਾ ਬੁਨਿਆਦੀ ਢਾਂਚਾ, ਰਿਹਾਇਸ਼ੀ ਖੇਤਰਾਂ ਅਤੇ ਗੈਰ ਸਰਕਾਰੀ ਟਿਕਾਣੇ ਸਨ। ਉਨ੍ਹਾਂ ਕਿਹਾ ਕਿ ਕਲੱਸਟਰ ਹਥਿਆਰਾਂ ਨਾਲ ਲੈਸ ਇਕ ਮਿਜ਼ਾਈਲ ਨੇ ਦਿਨਪਰੋ ਸ਼ਹਿਰ ਵਿੱਚ ਇਕ ਬਹੁਮੰਜ਼ਿਲਾ ਇਮਾਰਤ ’ਤੇ ਹਮਲਾ ਕੀਤਾ। ਉਨ੍ਹਾਂ ਆਪਣੇ ਅਧਿਕਾਰਤ ‘ਟੈਲੀਗ੍ਰਾਮ’ ਉੱਤੇ ਪਾਏ ਇਕ ਬਿਆਨ ਵਿੱਚ ਕਿਹਾ, ‘‘ਅਜਿਹਾ ਹਰੇਕ ਹਮਲਾ ਨਾਗਰਿਕਾਂ ਨੂੰ ਡਰਾਉਣ ਅਤੇ ਸਾਡੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਲਈ ਰੂਸ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ।’’

Advertisement

ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਆਮ ਸਭਾ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਹੋਣ ਦੀ ਆਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ ਅਤੇ ਅਮਰੀਕਾ ਦੀਆਂ ਪਹਿਲੀਆਂ ਮਹਿਲਾਵਾਂ (ਰਾਸ਼ਟਰਪਤੀਆਂ ਦੀਆਂ ਪਤਨੀਆਂ) ਦਰਮਿਆਨ ਬੱਚਿਆਂ ਨਾਲ ਜੁੜੇ ਮਨੁੱਖੀ ਮੁੱਦਿਆਂ ’ਤੇ ਵੱਖ ਵੱਖ ਗੱਲਬਾਤ ਹੋਣ ਦੀ ਸੰਭਾਵਨਾ ਹੈ।

ਸਥਾਨਕ ਗਵਰਨਰ ਸੇਰਹੀ ਲਿਸਾਕ ਨੇ ਦੱਸਿਆ ਕਿ ਯੂਕਰੇਨ ਦੇ ਮੱਧ ਦਿਨਪਰੋਪੈਤਵਰੋਵਸਕ ਖੇਤਰ ਵਿੱਚ ਹੋਏ ਹਮਲੇ ’ਚ ਘੱਟ ਘੱਟ 26 ਵਿਅਕਤੀ ਜ਼ਖ਼ਮੀ ਹੋਏ ਹਨ। ਪੂਰਬੀ ਸ਼ਹਿਰ ਦਿਨਪਰੋ ਵਿੱਚ ਕਈ ਉੱਚੀਆਂ ਇਮਾਰਤਾਂ ਅਤੇ ਮਕਾਨ ਨੁਕਸਾਨੇ ਗਏ। ਯੂਕਰੇਨ ਦੀ ਹਵਾਈ ਫੌਜ ਨੇ ਇਕ ਬਿਆਨ ਵਿੱਚ ਕਿਹਾ ਕਿ ਰੂਸ ਨੇ 619 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ। ਕੁੱਲ ਮਿਲਾ ਕੇ 579 ਡਰੋਨ, ਅੱਠ ਬੈਲਿਸਟਿਕ ਮਿਜ਼ਾਈਲਾਂ ਅਤੇ 32 ਕਰੂਜ਼ ਮਿਜ਼ਾਈਲਾਂ ਦਾ ਪਤਾ ਲਗਾਇਆ ਗਿਆ।

ਰੂਸ ਦਾ ਐਸਤੋਨੀਆ ਦੇ ਹਵਾਈ ਖੇਤਰ ਦੀ ਉਲੰਘਣਾ ਦੇ ਦੋਸ਼ਾਂ ਤੋਂ ਇਨਕਾਰ

ਰੂਸ ਨੇ ਐਸਤੋਨੀਆ ਦੇ ਹਵਾਈ ਖੇਤਰ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਦੇ ਜਹਾਜ਼ਾਂ ਨੇ ਐਸਟੋਨੀਆ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਜਦਕਿ ਐਸਤੋਨੀਆ ਸਰਕਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤਿੰਨ ਜੰਗੀ ਜਹਾਜ਼ ਬਿਨਾ ਇਜਾਜ਼ਤ ਤੋਂ ਉਸ ਦੇ ਖੇਤਰ ਵਿੱਚ ਦਾਖ਼ਲ ਹੋਏ ਅਤੇ 12 ਮਿੰਟਾਂ ਤੱਕ ਅਸਮਾਨ ’ਚ ਉੱਡਦੇ ਰਹੇ। ਬੀਤੇ ਦਿਨ ਐਸਤੋਨੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਵਿਰੋਧ ਜਤਾਉਣ ਲਈ ਇਕ ਰੂਸੀ ਡਿਪਲੋਮੈਟ ਨੂੰ ਤਲਬ ਕੀਤਾ ਅਤੇ ਨਾਟੋ ਦੀ ਧਾਰਾ 4 ਤਹਿਤ ‘ਸਹਿਯੋਗੀਆਂ ਵਿਚਾਲੇ ਮਸ਼ਵਰਾ ਸ਼ੁਰੂ ਕਰਨ’ ਦਾ ਪ੍ਰਸਤਾਵ ਵੀ ਰੱਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਖੇਤਰੀ ਅਖੰਡਤਾ, ਸਿਆਸੀ ਆਜ਼ਾਦੀ ਜਾਂ ਸੁਰੱਖਿਆ ਨੂੰ ਖ਼ਤਰਾ ਹੋਵੇਗਾ ਤਾਂ ਸਬੰਧਤ ਧਿਰਾਂ ਵਿਚਾਰ-ਚਰਚਾ ਕਰਨਗੀਆਂ।

Advertisement
×