Russia fires ICBM at Ukraine: ਰੂਸ ਨੇ ਯੂਕਰੇਨ ’ਤੇ ਅੰਤਰ-ਮਹਾਂਦੀਪ ਵਾਲੀ ਬੈਲਿਸਟਿਕ ਮਿਜ਼ਾਈਲ ਦਾਗੀ
ਲੰਬੀ ਦੂਰੀ ਵਾਲੀ ਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ ਮਿਜ਼ਾਈਲ
Advertisement
ਕੀਵ, 20 ਨਵੰਬਰ
ਰੂਸ ਨੇ ਯੂਕਰੇਨ ’ਤੇ ਅੱਜ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾਗੀ। ਇਹ ਦਾਅਵਾ ਕੀਵ ਦੀ ਹਵਾਈ ਫੌਜ ਵੱਲੋਂ ਕਰਦਿਆਂ ਕਿਹਾ ਗਿਆ ਹੈ ਕਿ ਇਸ ਮਿਜ਼ਾਈਲ ਦੀ ਰੇਂਜ ਹਜ਼ਾਰਾਂ ਕਿਲੋਮੀਟਰ ਹੈ ਤੇ ਇਹ ਸ਼ਕਤੀਸ਼ਾਲੀ ਤੇ ਪ੍ਰਮਾਣੂ-ਸਮਰੱਥ ਹਥਿਆਰ ਲਿਜਾਣ ਦੇ ਸਮਰੱਥ ਹੈ।
Advertisement
ਇਸ ਤੋਂ ਪਹਿਲਾਂ ਰੂਸ ਦੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਯੂਕਰੇਨ ਨੇ ਅਮਰੀਕਾ ਤੇ ਬਰਤਾਨੀਆ ਦੀਆਂ ਬਣੀਆਂ ਹੋਈਆਂ ਮਿਜ਼ਾਈਲਾਂ ਰੂਸ ਦੇ ਅੰਦਰਲੇ ਖੇਤਰ ਤਕ ਦਾਗੀਆਂ ਸਨ। ਦੱਸਣਾ ਬਣਦਾ ਹੈ ਕਿ ਰੂਸ ਨੇ ਫਰਵਰੀ 2022 ਵਿੱਚ ਯੂਕਰੇਨ ਉੱਤੇ ਹਮਲਾ ਕੀਤਾ ਸੀ ਪਰ ਅੱਜ ਵਾਲੀ ਲੰਬੀ ਦੂਰੀ ਵਾਲੀ ਮਿਜ਼ਾਈਲ ਦਾਗਣ ਬਾਰੇ ਰੂਸ ਨੇ ਹਵਾਈ ਫੌਜ ਦੇ ਬਿਆਨ ਉੱਤੇ ਕੋਈ ਟਿੱਪਣੀ ਨਹੀਂ ਕੀਤੀ।
Advertisement
×