Russia downs 120 Ukrainian drones overnight ਰੂਸ ਨੇ ਰਾਤੋ-ਰਾਤ 120 ਯੂਕਰੇਨੀ ਡਰੋਨ ਡੇਗੇ: ਰੱਖਿਆ ਮੰਤਰਾਲਾ
ਮਾਸਕੋ, 6 ਜੁਲਾਈ
ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਰੂਸ ਦੇ ਐਂਟੀ-ਏਅਰਕ੍ਰਾਫਟ ਸਿਸਟਮ ਨੇ ਰਾਤੋ-ਰਾਤ 120 ਯੂਕਰੇਨੀ ਡਰੋਨ ਡੇਗ ਦਿੱਤੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਡਰੋਨ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਡੇਗੇ ਗਏ ਹਨ ਜਿਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ। ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਜੰਗ ਜਾਰੀ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਰਾਤੋ-ਰਾਤ ਰੋਕੇ ਗਏ ਡਰੋਨਾਂ ਵਿੱਚ ਪੱਛਮੀ ਬ੍ਰਾਇਨਸਕ ਖੇਤਰ ਵਿੱਚ 30, ਕੁਰਸਕ ਖੇਤਰ ਵਿੱਚ 29 ਅਤੇ ਬੇਲਗੋਰੋਡ ਵਿੱਚ 17 ਡਰੋਨ ਸ਼ਾਮਲ ਹਨ, ਇਹ ਸਾਰੇ ਖੇਤਰ ਯੂਕਰੇਨ ਦੀ ਸਰਹੱਦ ਨਾਲ ਲਗਦੇ ਹਨ। ਉਨ੍ਹਾਂ ਕਿਹਾ ਕਿ ਓਰੀਓਲ ਖੇਤਰ ਵਿੱਚ ਹੋਰ 18 ਡਰੋਨ ਡੇਗ ਦਿੱਤੇ ਗਏ, ਜੋ ਕੁਰਸਕ ਦੀ ਸਰਹੱਦ ਨਾਲ ਲੱਗਦਾ ਹੈ। ਰੂਸ ਦੀ ਸਿਵਲ ਏਵੀਏਸ਼ਨ ਅਥਾਰਟੀ ਰੋਸਾਵੀਆਤਸੀਆ ਨੇ ਕਿਹਾ ਕਿ ਉਸ ਨੇ ਸੇਂਟ ਪੀਟਰਸਬਰਗ, ਕਾਲੂਗਾ, ਮਾਸਕੋ ਅਤੇ ਨਿਜ਼ਨੀ ਨੋਵਗੋਰੋਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਰਾਇਟਰਜ਼