Rescuers work at the site of the apartment building hit by a morning Russian missile strike, amid Russia's attack on Ukraine, in Ternopil, Ukraine November 19, 2025. REUTERS/Andriy Bodak
Advertisement
ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਰੂਸ ਨੇ ਪੱਛਮੀ ਯੂਕਰੇਨੀ ਸ਼ਹਿਰ ਟਰਨੋਪਿਲ ਵਿੱਚ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਜਿਸ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਜਿਸ ਕਾਰਨ 25 ਜਣੇ ਮਾਰੇ ਗਏ। ਰੂਸ ਨੇ ਯੂਕਰੇਨ ’ਤੇ 476 ਡਰੋਨ ਅਤੇ 48 ਮਿਜ਼ਾਈਲਾਂ ਦਾਗੀਆਂ। ਇਸ ਹਮਲੇ ਕਾਰਨ ਟਰਨੋਪਿਲ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ਢਹਿ ਗਈਆਂ। ਇਸ ਤੋਂ ਬਾਅਦ ਬਚਾਅ ਦਲਾਂ ਨੂੰ ਮੌਕੇ ’ਤੇ ਭੇਜਿਆ ਗਿਆ ਤੇ ਫਾਇਰ ਬ੍ਰਿਗੇਡ ਤੇ ਪੁਲੀਸ ਅਮਲੇ ਨੇ ਕਈ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਜਾਣਕਾਰੀ ਗ੍ਰਹਿ ਮੰਤਰੀ ਇਹੋਰ ਕਲਾਈਮੇਂਕੋ ਨੇ ਟੈਲੀਵਿਜ਼ਨ ਰਾਹੀਂ ਸਾਂਝੀ ਕੀਤੀ ਹੈ। ਇਸ ਹਮਲੇ ਵਿਚ ਕਈ ਬੱਚੇ ਵੀ ਜ਼ਖਮੀ ਹੋਏ ਹਨ।
Advertisement
Advertisement
Advertisement
×

