ਰੋਡਰਿਗੋ ਪਾਜ਼ ਨੇ ਬੋਲੀਵੀਆ ਦੀ ਰਾਸ਼ਟਰਪਤੀ ਦੀ ਚੋਣ ਜਿੱਤੀ
8 ਨਵੰਬਰ ਨੂੰ ਅਹੁਦਾ ਸੰਭਾਲਣਗੇ; ਦੋ ਦਹਾਕਿਆਂ ਤੋਂ ਖੱਬੇ ਪੱਖੀ ਜਿੱਤਦੇ ਆ ਰਹੇ ਸਨ ਚੋਣ
Advertisement
Centrist Rodrigo Paz wins Bolivian presidency, ending nearly 20 years of leftist rule
ਰੋਡਰਿਗੋ ਪਾਜ਼ ਨੇ ਅੱਜ ਬੋਲੀਵੀਆ ਦੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਰੂੜੀਵਾਦੀ ਵਿਰੋਧੀ ਜਾਰਜ ਟੂਟੋ ਕੁਇਰੋਗਾ ਨੂੰ ਹਰਾਇਆ। ਇੱਥੇ ਲਗਭਗ ਦੋ ਦਹਾਕਿਆਂ ਤੋਂ ਕਾਬਜ਼ ਖੱਬੇ ਪੱਖੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੋਲੀਵੀਆ ਦੇ ਚੋਣ ਟ੍ਰਿਬਿਊਨਲ ਦੇ ਸ਼ੁਰੂਆਤੀ ਨਤੀਜਿਆਂ ਅਨੁਸਾਰ, ਕ੍ਰਿਸਚੀਅਨ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਪਾਜ਼ ਨੇ 54.5 ਫੀਸਦੀ ਵੋਟਾਂ ਹਾਸਲ ਕੀਤੀਆਂ ਜਦਕਿ ਕਿਊਰੋਗਾ ਨੂੰ 45.5 ਫੀਸਦੀ ਵੋਟਾਂ ਮਿਲੀਆਂ। ਦੂਜੇ ਪਾਸੇ ਪਾਜ਼ ਦੀ ਪਾਰਟੀ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਬਹੁਮਤ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਸਨ ਕਰਨ ਲਈ ਗੱਠਜੋੜ ਬਣਾਉਣ ਲਈ ਮਜਬੂਰ ਹੋਣਾ ਪਵੇਗਾ। ਉਹ ਰਾਸ਼ਟਰਪਤੀ ਵਜੋਂ 8 ਨਵੰਬਰ ਨੂੰ ਅਹੁਦਾ ਸੰਭਾਲਣਗੇ।
Advertisement
Advertisement
Advertisement
×