DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ਦੇ ਓਨਟਾਰੀਓ ਵਿੱਚ ਸੜਕ ਹਾਦਸਾ; ਚਾਰ ਭਾਰਤੀਆਂ ਦੀ ਮੌਤ

ਟੋਰਾਂਟੋ ਦੇ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਚੈਰੀ ਸਟਰੀਟ ਖੇਤਰ ਵਿੱਚ ਵਾਪਰਿਆ ਹਾਦਸਾ
  • fb
  • twitter
  • whatsapp
  • whatsapp
Advertisement

ਓਟਵਾ, 28 ਅਕਤੂਬਰ

4 Indians die in high-speed car crash in Canada’s Ontario province: ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਕਾਰ ਹਾਦਸੇ ਵਿਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਇਹ ਜਾਣਕਾਰੀ ਕੈਨੇਡਾ ਪੁਲੀਸ ਨੇ ਦਿੱਤੀ ਹੈ।

ਪੁਲੀਸ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਇਹ ਹਾਦਸਾ ਪਿਛਲੇ ਹਫਤੇ ਵੀਰਵਾਰ ਨੂੰ ਟੋਰਾਂਟੋ ਸ਼ਹਿਰ ਦੇ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਚੈਰੀ ਸਟਰੀਟ ਖੇਤਰ ਵਿੱਚ ਵਾਪਰਿਆ। ਉਨ੍ਹਾਂ ਦੱਸਿਆ ਕਿ ਟੈਸਲਾ ਕਾਰ ਵਿਚ ਪੰਜ ਭਾਰਤੀ ਜਾ ਰਹੇ ਸਨ ਜਿਨ੍ਹਾਂ ਦੀ ਉਮਰ 25-32 ਸਾਲ ਦਰਮਿਆਨ ਸੀ।

ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਟੋਰਾਂਟੋ ਸਨ ਅਖਬਾਰ ਦੇ ਹਵਾਲੇ ਨਾਲ ਡਿਊਟੀ ਇੰਸਪੈਕਟਰ ਫਿਲਿਪ ਸਿੰਕਲੇਅਰ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਸਬੂਤ ਇਕੱਠੇ ਕੀਤੇ ਹਨ ਜਿਸ ਵਿਚ ਹਾਦਸੇ ਦਾ ਕਾਰਨ ਕਾਰ ਦੀ ਤੇਜ਼ ਗਤੀ ਦੱਸਿਆ ਗਿਆ ਹੈ। ਹਾਦਸੇ ਦੌਰਾਨ ਹੀ ਚਾਰ ਜਣੇ ਹਲਾਕ ਹੋ ਗਏ ਜਦਕਿ 25 ਸਾਲਾ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Advertisement
×