ਐਡੀਲੇਡ ਵਿੱਚ ਪੰਜਾਬੀ ਵਿਦਿਆਰਥੀ ’ਤੇ ਨਸਲੀ ਹਮਲਾ
ਆਸਟਰੇਲੀਆ ਦੇ ਐਡੀਲੇਡ ਵਿੱਚ ਕਥਿਤ ਨਸਲੀ ਹਮਲੇ ਵਿੱਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ‘9ਨਿਊਜ਼’ ਦੀ ਰਿਪੋਰਟ ਅਨੁਸਾਰ ਸ਼ਨਿਚਰਵਾਰ ਨੂੰ ਕਿੰਟੋਰ ਐਵੇਨਿਊ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਕੁੱਝ ਵਿਅਕਤੀਆਂ ਨੇ 23 ਸਾਲਾ...
Advertisement
ਆਸਟਰੇਲੀਆ ਦੇ ਐਡੀਲੇਡ ਵਿੱਚ ਕਥਿਤ ਨਸਲੀ ਹਮਲੇ ਵਿੱਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ‘9ਨਿਊਜ਼’ ਦੀ ਰਿਪੋਰਟ ਅਨੁਸਾਰ ਸ਼ਨਿਚਰਵਾਰ ਨੂੰ ਕਿੰਟੋਰ ਐਵੇਨਿਊ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਕੁੱਝ ਵਿਅਕਤੀਆਂ ਨੇ 23 ਸਾਲਾ ਚਰਨਪ੍ਰੀਤ ’ਤੇ ਹਮਲਾ ਕੀਤਾ ਸੀ। ਚਰਨਪ੍ਰੀਤ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀ ਉਸ ਦੀ ਗੱਡੀ ਨੇੜੇ ਆ ਕੇ ਨਸਲੀ ਟਿੱਪਣੀਆਂ ਕਰਨ ਲੱਗੇ। ਬਾਅਦ ਵਿੱਚ ਉਨ੍ਹਾਂ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਐੱਸਬੀਐੱਸ ਪੰਜਾਬੀ ਨੇ ਚਰਨਪ੍ਰੀਤ ਦੇ ਹਵਾਲੇ ਨਾਲ ਕਿਹਾ, ‘ਮੇਰੇ ਸਿਰ ਵਿੱਚ ਸੱਟ ਲੱਗੀ ਹੈ। ਖੱਬੀ ਅੱਖ ਨੇੜੇ ਅਤੇ ਜਬਾੜੇ ਵਿੱਚ ਵੀ ਸੋਜ ਹੈ।’ ਘਟਨਾ ਤੋਂ ਬਾਅਦ ਐਨਫੀਲਡ ਦੇ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Advertisement
Advertisement
×