DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੂਤਿਨ ’ਤੇ ਸ਼ਾਂਤੀ ਬਹਾਲੀ ’ਚ ਵਿਘਨ ਪਾਉਣ ਦੇ ਦੋਸ਼

ਜ਼ੇਲੈਂਸਕੀ ਅਤੇ ਯੂਰੋਪੀਅਨ ਯੂਨੀਅਨ ਦੇ ਆਗੂਆਂ ਵਲੋਂ ਜੰਗ ਰੋਕਣ ਸਬੰਧੀ ਟਰੰਪ ਦੇ ਰੁਖ਼ ਦੀ ਹਮਾਇਤ; ਰੂਸ ਦੀਆਂ ਵਿਦੇਸ਼ਾਂ ’ਚ ਜ਼ਬਤ ਸੰਪਤੀਆਂ ਦੀ ਵਰਤੋਂ ਕਰਨ ’ਤੇ ਵਿਚਾਰ

  • fb
  • twitter
  • whatsapp
  • whatsapp
featured-img featured-img
FILE PHOTO: Russian President Vladimir Putin attends a meeting with Ulyanovsk Region Governor Alexei Russkikh at the Kremlin in Moscow, Russia October 13, 2025. Sputnik/Alexander Kazakov/Pool via REUTERS ATTENTION EDITORS - THIS IMAGE WAS PROVIDED BY A THIRD PARTY./File Photo
Advertisement

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਯੂਰੋਪੀਅਨ ਯੂਨੀਅਨ (ਈ ਯੂ) ਦੇ ਆਗੂਆਂ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ’ਤੇ ਯੂਕਰੇਨ ਨਾਲ ਜੰਗ ਖਤਮ ਕਰਨ ਦੀਆਂ ਕੂਟਨੀਤਕ ਕੋਸ਼ਿਸ਼ਾਂ ’ਚ ਦੇਰੀ ਕਰਨ ਦੋਸ਼ ਲਾਇਆ ਅਤੇ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ ਜਿਸ ਵਿੱਚ ਸ਼ਾਂਤੀ ਬਹਾਲੀ ਬਦਲੇ ਕੀਵ ਨੂੰ ਰੂਸੀ ਸੁਰੱਖਿਆ ਬਲਾਂ ਵੱਲੋਂ ਕਬਜ਼ੇ ’ਚ ਲਈ ਜ਼ਮੀਨ (ਰੂਸ ਨੂੰ) ਸੌਂਪਣ ਦੀ ਗੱਲ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਈ ਮੌਕਿਆਂ ’ਤੇ ਇਹ ਸੁਝਾਅ (ਯੂਕਰੇਨ ਨੂੰ ਜ਼ਮੀਨ ਛੱਡਣ ਦਾ) ਦੇ ਚੁੱਕੇ ਹਨ।

ਯੂਰੋਪ ਦੇ ਅੱਠ ਆਗੂਆਂ ਤੇ ਯੂਰੋਪੀਅਨ ਯੂਨੀਅਨ ਦੇ ਸੀਨੀਅਰ ਅਧਿਕਾਰੀਆਂ ਨੇ ਸਾਂਝੇ ਬਿਆਨ ’ਚ ਕਿਹਾ ਕਿ ਉਹ ਕੀਵ ਦੀ ਜੰਗ ਜਿੱਤਣ ’ਚ ਮਦਦ ਲਈ ਰੂਸ ਦੀਆਂ ਅਰਬਾਂ ਯੂਰੋ ਦੀਆਂ ਵਿਦੇਸ਼ਾਂ ’ਚ ਜ਼ਬਤ ਸੰਪਤੀਆਂ ਦੀ ਵਰਤੋਂ ਕਰਨ ਦੀ ਯੋਜਨਾ ’ਤੇ ਅੱਗੇ ਵਧਣ ਦਾ ਵਿਚਾਰ ਬਣਾ ਰਹੇ ਹਨ; ਹਾਲਾਂਕਿ ਅਜਿਹੇ ਕਦਮਾਂ ਦੀ ਵਾਜਬੀਅਤ ਅਤੇ ਸਿੱਟਿਆਂ ਨੂੰ ਲੈ ਕੇ ਖਦਸ਼ੇ ਹਨ। ਬਿਆਨ ਵਿੱਚ ਯੂਕਰੇਨ ’ਚ ਟਰੰਪ ਦੀਆਂ ਸ਼ਾਂਤੀ ਬਹਾਲੀ ਕੋਸ਼ਿਸ਼ਾਂ ਲਈ ਪ੍ਰਤੀ ਸਮਰਥਨ ਪ੍ਰਗਟਾਇਆ ਗਿਆ ਹੈ। ਟਰੰਪ ਨੇ ਅਗਾਮੀ ਹਫ਼ਤਿਆਂ ਦੌਰਾਨ ਬੁਡਾਪੈਸਟ (ਹੰਗਰੀ) ਵਿੱਚ ਪੂਤਿਨ ਨੂੰ ਮਿਲਣਾ ਹੈ। ਬਿਆਨ ’ਚ ਕਿਹਾ ਗਿਆ ਕਿ ਸਾਰੇ ਆਗੂ ਇਸ ਸਿਧਾਂਤ ਪ੍ਰਤੀ ਵਚਨਬੱਧ ਹਨ ਕਿ ‘‘ਕੌਮਾਂਤਰੀ ਸਰਹੱਦਾਂ ਜ਼ੋਰ ਨਾਲ ਨਹੀਂ ਬਦਲੀਆਂ ਜਾਣੀਆਂ ਚਾਹੀਦੀਆਂ।’’ ਯਾਦ ਰਹੇ ਕਿ ਟਰੰਪ ਨੇ ਰੁਖ਼ ਬਦਲਦਿਆਂ ਪਿਛਲੇ ਮਹੀਨੇ ਕਿਹਾ ਸੀ ਕਿ ਯੂਕਰੇਨ ਨੂੰ ਜ਼ਮੀਨ ਛੱਡਣੀ ਪਵੇਗੀ।

Advertisement

Advertisement
Advertisement
×