ਮੁਰੇ ਬ੍ਰਿਜ ’ਚ ਪੰਜਾਬੀ ਵਿਰਾਸਤ ਮੇਲਾ
ਇੱਥੋਂ ਲਗਪਗ 80 ਕਿਲੋਮੀਟਰ ਦੂਰ ਪੈਂਦੇ ਕਸਬੇ ਮੁਰੇ ਬ੍ਰਿਜ ਵਿੱਚ ਸੰਸਥਾ ‘ਪੰਜਾਬੀ ਵਿਰਾਸਤ’ ਨੇ ਅੱਠਵਾਂ ਪੰਜਾਬੀ ਵਿਰਾਸਤ ਮੇਲਾ ਲਾਇਆ। ਕਸਬੇ ਵਿਚ ਪੰਜਾਬੀ ਭਾਈਚਾਰੇ ਦੀ ਗਿਣਤੀ ਨਾਮਾਤਰ ਹੋਣ ਦੇ ਬਾਵਜੂਦ ਮੇਲੇ ’ਚ ਲੋਕਾਂ ਦਾ ਵੱਡਾ ਇਕੱਠ ਸੀ। ਇਸ ਦੌਰਾਨ ਲੰਘੇ ਦਿਨੀਂ...
Advertisement
ਇੱਥੋਂ ਲਗਪਗ 80 ਕਿਲੋਮੀਟਰ ਦੂਰ ਪੈਂਦੇ ਕਸਬੇ ਮੁਰੇ ਬ੍ਰਿਜ ਵਿੱਚ ਸੰਸਥਾ ‘ਪੰਜਾਬੀ ਵਿਰਾਸਤ’ ਨੇ ਅੱਠਵਾਂ ਪੰਜਾਬੀ ਵਿਰਾਸਤ ਮੇਲਾ ਲਾਇਆ। ਕਸਬੇ ਵਿਚ ਪੰਜਾਬੀ ਭਾਈਚਾਰੇ ਦੀ ਗਿਣਤੀ ਨਾਮਾਤਰ ਹੋਣ ਦੇ ਬਾਵਜੂਦ ਮੇਲੇ ’ਚ ਲੋਕਾਂ ਦਾ ਵੱਡਾ ਇਕੱਠ ਸੀ। ਇਸ ਦੌਰਾਨ ਲੰਘੇ ਦਿਨੀਂ ਸਥਾਨਕ ਭਾਈਚਾਰੇ ਅਤੇ ਪੰਜਾਬੀ ਜਗਤ ਦੀਆਂ ਵਿਛੜ ਗਈਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੇਲੇ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨਾਲ ਹੋਈ। ਪੰਜਾਬੀ ਗਾਇਕ ਜੋੜੀ ਸੁਰਜੀਤ ਭੁੱਲਰ ਤੇ ਜੰਨਤ ਕੌਰ ਨੇ ਅਖਾੜੇ ਦੌਰਾਨ ਪੰਜਾਬੀ ਗੀਤ ਸੁਣਾ ਕੇ ਸੱਭਿਆਚਾਰਕ ਰੰਗ ਬੰਨ੍ਹਿਆ। ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਮੇਲੇ ਵਿੱਚ ਸ਼ਿਰਕਤ ਕੀਤੀ। ਮੁੱਖ ਪ੍ਰਬੰਧਕਾਂ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਮੂਹ ਸਹਿਯੋਗੀਆਂ ਧੰਨਵਾਦ ਕੀਤਾ।
Advertisement
Advertisement
×