DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਆਡੀਓ ਕਿਤਾਬਾਂ ਸਮੇਂ ਦੀ ਮੰਗ: ਰੰਧਾਵਾ

ਹਰਮਨ ਰੇਡੀਓ ਆਸਟਰੇਲੀਆ ਦੇ ਸਮਾਗਮ ਵਿੱਚ ‘ਸੁਹਾਵੀ ਆਡੀਓ ਬੁੱਕਸ’ ਐਪ ਜਾਰੀ

  • fb
  • twitter
  • whatsapp
  • whatsapp
Advertisement
ਆਸਟਰੇਲੀਆ ਦੇ ਵੱਕਾਰੀ ਪੰਜਾਬੀ ਮੀਡੀਆ ਪਲੈਟਫਾਰਮ ‘ਹਰਮਨ ਰੇਡੀਓ ਆਸਟਰੇਲੀਆ’ ਨੇ ਆਪਣੇ 20 ਸਾਲ ਪੂਰੇ ਹੋਣ ਮੌਕੇ ਬ੍ਰਿਸਬੇਨ ’ਚ ਸਮਾਗਮ ਦੌਰਾਨ ਪੰਜਾਬੀ ਸਾਹਿਤ ਨੂੰ ਡਿਜੀਟਲ ਯੁੱਗ ਵਿੱਚ ਨਵੀਂ ਦਿਸ਼ਾ ਦੇਣ ਲਈ ‘ਸੁਹਾਵੀ ਆਡੀਓ ਬੁੱਕਸ’ ਐਪ ਜਾਰੀ ਕੀਤੀ। ਸਿੱਖ ਐਜੂਕੇਸ਼ਨ ਐਂਡ ਵੈੱਲਫੇਅਰ ਸੈਂਟਰ (ਲੋਗਨ ਗੁਰੂਘਰ) ’ਚ ਹੋਏ ਸਮਾਗਮ ਮੌਕੇ ‘ਸੁਹਾਵੀ’ ਦੇ ਨਿਰਮਾਤਾ ਡਾ. ਸਰਮੁਹੱਬਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਐਪ ਪੰਜਾਬੀ ਆਡੀਓ ਬੁੱਕਸ ਲਈ ਵਿਸ਼ਵ ਪੱਧਰੀ ਪਲੈਟਫਾਰਮ ਬਣੇਗੀ ਜਿਸ ਨਾਲ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਨਾਲ ਜੁੜੇਗੀ ਤੇ ਸਿੱਖਿਆ ਨੂੰ ਸੁਣਨ ਯੋਗ ਬਣਾਇਆ ਜਾਵੇਗਾ। ਇਹ ਐਪ ਮੁਫ਼ਤ ਡਾਊਨਲੋਡ ਲਈ ਉਪਲਬਧ ਹੈ ਤੇ ਹਰਮਨ ਰੇਡੀਓ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਹਰਮਨ ਰੇਡੀਓ ਦੇ ਸੰਚਾਲਕ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮਿਸ਼ਨ ਸਿਰਫ਼ ਪ੍ਰਸਾਰਨ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਪੰਜਾਬੀ ਦੀ ਪਛਾਣ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਰੇਡੀਓ ਦੇ ਨਵੇਂ ਵਰਸ਼ਨ 3.0 ਦਾ ਐਲਾਨ ਕਰਦਿਆਂ ਆਖਿਆ ਕਿ ਇਹ ਰੇਡੀਓ, ਟੀ ਵੀ ਤੇ ਡਿਜੀਟਲ ਪਲੈਟਫਾਰਮਾਂ ਨੂੰ ਇੱਕੋ ਛੱਤ ਹੇਠ ਇਕੱਠਾ ਕਰੇਗਾ, ਜਿਸ ਨਾਲ ਪੰਜਾਬੀ ਪ੍ਰੋਗਰਾਮਾਂ ਦੀ ਆਲਮੀ ਪਹੁੰਚ ਹੋਰ ਵਧੇਗੀ।

Advertisement

ਪੰਜਾਬੀ ਹਿਤੈਸ਼ੀ ਦਲਵੀਰ ਹਲਵਾਰਵੀ ਨੇ ਕਿਹਾ, “ਆਡੀਓ ਬੁੱਕਸ, ਪ੍ਰਿੰਟ ਤੋਂ ਡਿਜੀਟਲ ਯੁੱਗ ਵੱਲ ਪ੍ਰਗਤੀ ਦਾ ਪ੍ਰਤੀਕ ਹਨ।” ਰਛਪਾਲ ਹੇਅਰ ਨੇ ਆਡੀਓ ਬੁੱਕਸ ਦਾ ਭਵਿੱਖੀ ਮਹੱਤਵ ਤੇ ਭਾਸ਼ਾਈ ਲਾਭ ’ਤੇ ਰੌਸ਼ਨੀ ਪਾਈ। ਦਲਜੀਤ ਸਿੰਘ ਅਨੁਸਾਰ ਇਹ ਲਹਿਜੇ ਤੇ ਸ਼ਬਦਾਵਲੀ ਨੂੰ ਮਜ਼ਬੂਤ ਕਰਦੀਆਂ ਹਨ। ਜਸਪਾਲ ਸੰਧੂ ਨੇ ਇਸ ਨੂੰ ਅਨਪੜ੍ਹਾਂ ਜਾਂ ਵਿਦੇਸ਼ੀ ਬੱਚਿਆਂ, ਜੋ ਬੋਲ ਸਕਦੇ ਹਨ ਪਰ ਪੜ੍ਹ ਨਹੀਂ ਸਕਦੇ, ਲਈ ਵਰਦਾਨ ਕਰਾਰ ਦਿੱਤਾ। ਗੁਰਸੇਵਕ ਸਿੰਘ ਨੇ ਕਿਹਾ ਕਿ ਆਡੀਓ ਬੁੱਕਸ ਵੱਖ-ਵੱਖ ਪੰਜਾਬੀ ਲਿਪੀਆਂ, ਸ਼ਾਹਮੁਖੀ ਅਤੇ ਗੁਰਮੁਖੀ ਵਿਚਕਾਰ ਪਾੜਾ ਪੂਰਦੀਆਂ ਹਨ।

Advertisement

Advertisement
×