ਰੋਮ, 3 ਮਾਰਚਪੋਪ ਫਰਾਂਸਿਸ ਨਿਮੋਨੀਆ ਤੋਂ ਉਭਰ ਰਹੇ ਹਨ। ਵੈਟੀਕਨ ਅਨੁਸਾਰ ਪੋਪ ਦੀ ਹਾਲਤ ਸਥਿਰ ਹੈ ਅਤੇ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਸਾਹ ਸਬੰਧੀ ਸਮੱਸਿਆ ਤੋਂ ਬਾਅਦ ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਨਵੀਂ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਨਜ਼ਰ ਆ ਰਹੇ।ਵੈਟੀਕਨ ਨੇ ਜੇਮਲੀ ਹਸਪਤਾਲ ਵਿੱਚ ਦੱਸਿਆ, ‘ਪੋਪ ਨੇ ਪੂਰੀ ਰਾਤ ਚੰਗੀ ਤਰ੍ਹਾਂ ਆਰਾਮ ਕੀਤਾ।’ ਫਰਾਂਸਿਸ 14 ਫਰਵਰੀ ਤੋਂ ਇਸੇ ਹਸਪਤਾਲ ਵਿੱਚ ਦਾਖਲ ਹਨ। ਡਾਕਟਰਾਂ ਨੇ ਦੱਸਿਆ ਕਿ 88 ਸਾਲਾ ਪੋਪ ਨੇ ਐਤਵਾਰ ਪੂਰਾ ਦਿਨ ਸਾਹ ਲੈਣ ਵਾਲੇ ਮਾਸਕ ਤੋਂ ਬਿਨਾਂ ਗੁਜ਼ਾਰਿਆ, ਜੋ ਉਨ੍ਹਾਂ ਦੇ ਫੇਫੜਿਆਂ ਵਿੱਚ ਆਕਸੀਜਨ ਪੰਪ ਕਰਦਾ ਹੈ। ਉਨ੍ਹਾਂ ਨੂੰ ਨੱਕ ਰਸਤੇ ਆਕਸੀਜਨ ਦਿੱਤੀ ਜਾ ਰਹੀ ਹੈ।ਸ਼ੁੱਕਰਵਾਰ ਨੂੰ ਕਾਫੀ ਜ਼ਿਆਦਾ ਖੰਘ ਆਉਣ ਮਗਰੋਂ ਉਨ੍ਹਾਂ ਨੂੰ ਆਕਸੀਜਨ ਦੇਣੀ ਪਈ, ਜਿਸ ਨਾਲ ਫੇਫੜਿਆਂ ਦੀ ਨਵੀਂ ਇਨਫੈਕਸ਼ਨ ਦਾ ਖਦਸ਼ਾ ਪੈਦਾ ਹੋ ਗਿਆ ਸੀ। ਡਾਕਟਰਾਂ ਨੇ ਐਤਵਾਰ ਸ਼ਾਮ ਨੂੰ ਦੱਸਿਆ ਕਿ ਫਰਾਂਸਿਸ ਦੀ ਹਾਲਤ ਸਥਿਰ ਹੈ। ਉਨ੍ਹਾਂ ਵਿੱਚ ਬੁਖਾਰ ਜਾਂ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਹਨ। ਹਾਲਾਂਕਿ ਉਨ੍ਹਾਂ ਦੀ ਹਾਲਤ ਹਾਲੇ ਵੀ ਖ਼ਤਰੇ ਤੋਂ ਬਾਹਰ ਨਹੀਂ ਹੈ। -ਏਪੀ