ਟੋਰਾਂਟੋ ਹਵਾਈ ਅੱਡੇ ’ਤੇ ਜਹਾਜ਼ ਹਾਦਸਾਗ੍ਰਸਤ; ਆਵਾਜਾਈ ਪ੍ਰਭਾਵਿਤ
ਟਾਇਰ ਨਾ ਖੁੱਲ੍ਹਣ ਕਾਰਨ ਵਾਪਰਿਆ ਹਾਦਸਾ; ਦੋ ਰਨਵੇਅ ਬੰਦ ਰੱਖੇ
Advertisement
ਟੋਰਾਂਟੋ ਕੌਮਾਂਤਰੀ ਹਵਾਈ ਅੱਡੇ ’ਤੇ ਇੱਕ ਨਿੱਜੀ ਜਹਾਜ਼ ਦੇ ਉਤਾਰਨ ਮੌਕੇ ਹੋਏ ਹਾਦਸੇ ਕਾਰਨ ਦੋ ਰਨਵੇਅ ਦੋ ਘੰਟੇ ਲਈ ਬੰਦ ਰੱਖਣੇ ਪਏ। ਇਸ ਦੌਰਾਨ ਹਵਾਈ ਅੱਡੇ ’ਤੇ ਜਹਾਜ਼ਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਕੁਝ ਉਡਾਣਾਂ ਨੂੰ ਹਵਾ ਵਿੱਚ ਚੱਕਰ ਕਟਵਾਉਣ ਮਗਰੋਂ ਕੁਝ ਦੇਰ ਬਾਅਦ ਉਤਰਨ ਦੀ ਆਗਿਆ ਮਿਲੀ। ਘਟਨਾ ਦੀ ਜਾਣਕਾਰੀ ਦਿੰਦਿਆਂ ਗਰੇਟਰ ਟੋਰਾਂਟੋ ਹਵਾਈ ਅੱਡਾ ਅਥਾਰਿਟੀ ਦੇ ਤਰਜਮਾਨ ਨੇ ਦੱਸਿਆ ਕਿ ਉਤਰਨ ਮੌਕੇ ਕਿਸੇ ਤਕਨੀਕੀ ਨੁਕਸ ਕਾਰਨ ਜਹਾਜ਼ ਦਾ ਖੱਬਾ ਟਾਇਰ ਖੁੱਲ੍ਹ ਨਾ ਸਕਿਆ, ਜਿਸ ਕਾਰਨ ਰਨਵੇਅ ’ਤੇ ਆ ਕੇ ਉਸ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਹਾਜ਼ ਦੇ ਹੇਠਾਂ ਘਿਸਣ ਕਾਰਨ ਰਨਵੇਅ ਦਾ ਵੀ ਨੁਕਸਾਨ ਹੋਇਆ ਜਿਸ ਦੀ ਮੁਰੰਮਤ ਲਈ ਅਤੇ ਜਹਾਜ਼ ਨੂੰ ਉੱਥੋਂ ਹਟਾਉਣ ਵਿੱਚ ਸਮਾਂ ਲੱਗਿਆ। ਇਸ ਦੌਰਾਨ ਹੋਰ ਉਡਾਣਾਂ ਨੂੰ ਉਤਰਨ ਅਤੇ ਉਡਾਣ ਭਰਨ ਦੀ ਆਗਿਆ ਨਹੀਂ ਦਿੱਤੀ ਗਈ, ਜਿਸ ਕਾਰਨ ਸੰਚਾਲਨ ਪ੍ਰਭਾਵਿਤ ਹੋਇਆ ਜੋ ਕਿ ਦੋ ਘੰਟੇ ਬਾਅਦ ਆਮ ਵਾਂਗ ਹੋ ਗਿਆ।
Advertisement
Advertisement
×